ਅਕਸਰ ਹੀ ਸਾਡੇ ਸਾਹਮਣੇ ਕਈ ਅਜਿਹੀਆਂ ਵਾਰਦਾਤਾਂ ਆਉਂਦੀਆਂ ਹਨ, ਜਿਨ੍ਹਾਂ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਹੈਰਾਨ ਕਰਨ ਵਾਲਾ ਮਾਮਲਾ ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਤੋਂ ਸਾਹਮਣੇ ਆਇਆ ਸੀ, ਜਿੱਥੇ ਇੱਕ ਸਿਰਫਿਰੇ ਨੇ ਇੱਕ ਤਰਫ਼ੇ ਪਿਆਰ ਕਾਰਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪਰ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਇੱਕ ਘੰਟੇ ਬਾਅਦ ਹੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ। ਦਰਅਸਲ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਐਕਸ਼ਨ ਵਿੱਚ ਆਈ ਅਤੇ ਮੁਲਜ਼ਮ ਦਾ ਘਰ ਢਾਹ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਵੀਰਵਾਰ ਦੁਪਹਿਰ ਨੂੰ ਸ਼ਾਸਤਰੀ ਵਾਰਡ ਦੇ ਪਗਾਰਾ ਰੋਡ ‘ਤੇ ਦੋਸ਼ੀ ਰੋਹਿਤ ਰਾਜਪੂਤ ਨੇ ਰਸਤੇ ‘ਚ ਮੁਹੱਲੇ ਦੀ ਹੀ ਪੂਨਮ ਕੇਸਰਵਾਨੀ ਨੂੰ ਰੋਕਿਆ ਅਤੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸੇ ਸਮੇਂ, ਦੋਸ਼ੀ ਉੱਥੇ ਹੀ ਪਿਸਤੌਲ ਛੱਡ ਕੇ ਭੱਜ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ। ਜਾਣਕਰੀ ਅਨੁਸਾਰ ਦੋਸ਼ੀ ਨੇ 4 ਮਹੀਨੇ ਪਹਿਲਾ ਵੀ ਲੜਕੀ ਦੇ ਘਰ ‘ਚ ਦਾਖਿਲ ਹੋ ਕੇ ਉਸ ‘ਤੇ ਹਮਲਾ ਕੀਤਾ ਸੀ। ਇਸ ਕਾਰਨ ਦੋਸ਼ੀ ਜੇਲ੍ਹ ਵੀ ਗਿਆ ਸੀ, ਅਤੇ ਕੁੱਝ ਦਿਨ ਪਹਿਲਾ ਹੀ ਜ਼ਮਾਨਤ ‘ਤੇ ਬਾਹਰ ਆਇਆ ਸੀ।