Site icon SMZ NEWS

5-18 ਸਾਲ ਦੇ ਦੇ ਬੱਚਿਆਂ ਨੂੰ ਜਲਦ ਲਗਾਈ ਜਾਵੇਗੀ ਕੋਰੋਨਾ ਵੈਕਸੀਨ, ਟਰਾਇਲ ਦੀ ਮਿਲੀ ਮਨਜ਼ੂਰੀ

DCGI ਨੇ ਬੁੱਧਵਾਰ ਨੂੰ ਦੇਸ਼ ‘ਚ ਜਾਰੀ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਵਿੱਚ ਇੱਕ ਹੋਰ ਸਕਾਰਾਤਮਕ ਲੜੀ ਜੋੜ ਦਿੱਤੀ ਹੈ।

ਹੁਣ 5 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਦੀ ਡੋਜ਼ ਲਗਾਈ ਜਾਵੇਗੀ। ਬਾਇਓਲਾਜੀਕਲ E ਨੂੰ ਟਰਾਇਲ ਦੀ ਮਨਜ਼ੂਰੀ ਮਿਲ ਗਈ ਹੈ। ਇਸ ਵੈਕਸੀਨ ਦਾ ਟਰਾਇਲ ਦੇਸ਼ ਵਿੱਚ 10 ਥਾਵਾਂ ‘ਤੇ ਕੀਤਾ ਜਾਵੇਗਾ। ਕੋਵਿਡ -19 ਬਾਰੇ ਵਿਸ਼ਾ ਮਾਹਿਰ ਕਮੇਟੀ (SEC) ਤੋਂ ਪ੍ਰਾਪਤ ਸੁਝਾਵਾਂ ਦੇ ਬਾਅਦ ਡੀਸੀਜੀਆਈ ਦੁਆਰਾ ਟੀਕੇ ਦੇ ਟਰਾਇਲ ਦੀ ਆਗਿਆ ਦਿੱਤੀ ਗਈ ਹੈ।

Children aged 5-18 years

ਵੈਕਸੀਨ ਦੇ ਦੂਜੇ ਅਤੇ ਤੀਜੇ ਪੜਾਅ ਦੇ ਟਰਾਇਲਾਂ ਦਾ ਉਦੇਸ਼ ਖੁਰਾਕ ਤੋਂ ਬਾਅਦ ਵਿਕਸਤ ਹੋਣ ਵਾਲੇ ਐਂਟੀਬਾਡੀਜ਼ ਦੀ ਮਾਤਰਾ ਦੇ ਨਾਲ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਇਸਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦਾ ਪਤਾ ਲਗਾਉਣਾ ਹੈ। ਇਹ 12 ਤੋਂ 18 ਸਾਲ ਦੀ ਉਮਰ ਦੇ ਲੋਕਾਂ ਲਈ ਦੇਸ਼ ਵਿੱਚ ਉਪਲਬਧ ਹੋਣ ਵਾਲੀ ਪਹਿਲੀ ਕੋਰੋਨਾ ਵੈਕਸੀਨ ਬਣ ਗਈ ਹੈ।

Exit mobile version