ਟੋਕੀਓ ਪੈਰਾਲੰਪਿਕ ਵਿਚ ਸੁਮਿਤ ਤੇ ਯੋਗੇਸ਼ ਨੇ ਇਤਿਹਾਸ ਰਚ ਦਿੱਤਾ ਹੈ। ਸੁਮਿਤ ਨੇ ਜੈਵਲਿਨ ਸੁੱਟਣ ਦੇ ਐੱਫ-64 ਮੁਕਾਬਲੇ ਵਿਚ ਗੋਲਡ ਹਾਸਲ ਕੀਤਾ। ਤੇ ਇਸੇ ਤਰ੍ਹਾਂ ਐੱਫ-56 ਡਿਸਕਸ ਥ੍ਰੋ ਵਿਚ ਭਾਰਤ ਦੇ ਯੋਗੇਸ਼ ਕਥੂਨੀਆ ਨੇ ਚਾਂਦੀ ਦਾ ਤਮਗਾ ਜਿੱਤਿਆ। ਖੱਟਰ ਸਰਕਾਰ ਵੱਲੋਂ ਪੈਰਾਲੰਪਿਕ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੇ ਸੁਮਿਤ ਨੂੰ 6 ਕਰੋੜ ਤੇ ਚਾਂਦੀ ਦਾ ਤਮਗਾ ਜਿੱਤਣ ਵਾਲੇ ਯੋਗੇਸ਼ ਕਥੂਨੀਆ ਨੂੰ 4 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਵੱਲੋਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੋਵਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਸੁਮਿਤ ਅੰਤਿਲ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਆਪਣਾ ਵਿਸ਼ਵ ਰਿਕਾਰਡ ਤੋੜ ਦਿੱਤਾ। ਉਸ ਨੇ ਪਹਿਲੀ ਕੋਸ਼ਿਸ਼ ਵਿੱਚ 66.95 ਮੀਟਰ ਤੱਕ ਜੈਵਲਿਨ ਸੁੱਟਿਆ। ਇਸ ਤੋਂ ਪਹਿਲਾਂ ਸੁਮਿਤ ਨੇ 2019 ਵਿੱਚ ਦੁਬਈ ਵਿੱਚ 62.88 ਮੀਟਰ ਦੇ ਨਾਲ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ।
ਭਾਰਤ ਦੇ ਦੂਜੇ ਖਿਡਾਰੀ ਸੰਦੀਪ ਚੌਧਰੀ ਨੇ ਪਹਿਲੀ ਕੋਸ਼ਿਸ਼ ਵਿੱਚ 61.13 ਮੀਟਰ ਤੱਕ ਜੈਵਲਿਨ ਸੁੱਟਿਆ। ਸੁਮਿਤ ਅੰਤਿਲ ਅੱਜ ਬਿਲਕੁਲ ਵੱਖਰੇ ਮੂਡ ਵਿੱਚ ਹਨ। ਉਹ ਇੱਕ ਤੋਂ ਬਾਅਦ ਇੱਕ ਆਪਣਾ ਵਿਸ਼ਵ ਰਿਕਾਰਡ ਤੋੜ ਰਿਹਾ ਹੈ। ਉਸ ਨੇ ਦੂਜੀ ਕੋਸ਼ਿਸ਼ ਵਿੱਚ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਸੁਮਿਤ ਨੇ ਦੂਜੀ ਕੋਸ਼ਿਸ਼ ਵਿੱਚ 68.08 ਮੀਟਰ ਤੱਕ ਜੈਵਲਿਨ ਸੁੱਟਿਆ। ਸੰਦੀਪ ਨੇ ਦੂਜੀ ਕੋਸ਼ਿਸ਼ ਵਿੱਚ ਫਾਊਲ ਕੀਤਾ।
ਸੁਮਿਤ ਅੰਤਿਲ ਨੇ ਤੀਜੀ ਕੋਸ਼ਿਸ਼ ਵਿੱਚ 65.27 ਮੀਟਰ ਤੱਕ ਜੈਵਲਿਨ ਸੁੱਟਿਆ। ਸੁਮਿਤ ਅਜੇ ਵੀ ਸਿਖਰ ‘ਤੇ ਹੈ। ਕੋਈ ਹੋਰ ਖਿਡਾਰੀ ਅਜੇ ਤੱਕ ਸੁਮਿਤ ਤੱਕ ਨਹੀਂ ਪਹੁੰਚਿਆ ਹੈ। ਸੰਦੀਪ ਨੇ ਤੀਜੀ ਕੋਸ਼ਿਸ਼ ‘ਚ 62.20 ਮੀਟਰ ਦੀ ਦੂਰੀ ਤੈਅ ਕੀਤੀ, ਹਾਲਾਂਕਿ ਉਹ ਅਜੇ ਚੌਥੇ ਸਥਾਨ ‘ਤੇ ਹੈ।
ਸੁਮਿਤ ਅੰਤਿਲ ਨੇ 68.55 ਮੀਟਰ ਜੈਵਲਿਨ ਸੁੱਟ ਕੇ ਵਿਸ਼ਵ ਰਿਕਾਰਡ ਬਣਾਇਆ ਅਤੇ ਇੱਕ ਹੋਰ ਗੋਲਡ ਮੈਡਲ ਭਾਰਤ ਦੀ ਝੋਲੀ ਵਿੱਚ ਪਾਇਆ। ਇਸ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਾਰੇ ਨੇਤਾਵਾਂ ਨੇ ਸੁਮਿਤ ਨੂੰ ਵਧਾਈ ਦਿੱਤੀ।
Comment here