ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਮੈਚ ਲੀਡਸ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਚੌਥਾ ਦਿਨ ਹੈ। ਹੁਣ ਤੱਕ ਇਹ ਮੈਚ ਇੰਗਲੈਂਡ ਵੱਲ ਝੁਕਿਆ ਹੋਇਆ ਹੈ। ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 354 ਦੌੜਾਂ ਦੀ ਲੀਡ ਹਾਸਿਲ ਕੀਤੀ ਹੈ।

ਜਦਕਿ ਭਾਰਤ ਨੇ ਦੂਜੀ ਪਾਰੀ ਵਿੱਚ 6 ਵਿਕਟਾਂ ਗੁਆ ਦਿੱਤੀਆਂ ਹਨ ਅਤੇ ਹਾਰ ਦੀ ਕਗਾਰ ‘ਤੇ ਹੈ। ਭਾਰਤ ਦਾ ਛੇਵਾਂ ਵਿਕਟ 239 ਦੇ ਸਕੋਰ ‘ਤੇ ਡਿੱਗ ਗਿਆ ਹੈ। ਇੱਕ ਸਮੇਂ ਭਾਰਤ ਦਾ ਸਕੋਰ 215-2 ਸੀ। ਪਰ ਟੀਮ ਨੇ 25 ਦੌੜਾਂ ਦੇ ਅੰਦਰ 4 ਵਿਕਟਾਂ ਗੁਆ ਦਿੱਤੀਆਂ ਹਨ। ਇਸ ਤੋਂ ਪਹਿਲਾ ਭਾਰਤੀ ਟੀਮ ਪਹਿਲੀ ਪਾਰੀ ‘ਚ ਸਿਰਫ 78 ਦੌੜਾਂ’ ‘ਤੇ ਸਿਮਟ ਗਈ ਸੀ।
ਭਾਰਤ ਦੀ ਦੂਜੀ ਪਾਰੀ ਦੌਰਾਨ ਵੀ ਹੁਣ ਇੰਗਲੈਂਡ ਦਾ ਪੱਲੜਾ ਭਾਰੀ ਹੋ ਗਿਆ ਹੈ।
Comment here