ਗੁਰਦਾਸਪੁਰ ਵਿੱਚ ਸਾਰੀਆਂ ਔਰਤਾਂ ਲਈ ਹੌਂਸਲੇ ਦੀ ਮਿਸਾਲ ਬਣੀ ਰਜਨੀ ਦੀ ਹਿੰਮਤ ਦੇਖ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਕਾਇਲ ਹੋ ਗਈ ਅਤੇ ਉਸ ਨੂੰ ਮਿਲਣ ਪਹੁੰਚੀ।
ਦੱਸਣਯੋਗ ਹੈ ਕਿ ਰਜਨੀ ਧਾਰੀਵਾਲ ਦੀ ਰਹਿਣ ਵਾਲੀ ਹੈ ਅਤੇ ਬਟਾਲਾ ਰੋਡ ‘ਤੇ ਕੜੀ-ਚੌਲ ਦੀ ਵੇਚਣ ਦਾ ਕੰਮ ਕਰਦੀ ਹੈ। ਰਜਨੀ ਨੇ ਗਰਭਵਤੀ ਹੋਣ ਦੇ ਬਾਵਜੂਦ ਆਪਣੇ ਪਤੀ ਦੀ ਮੌਤ ਤੋਂ ਬਾਅਦ ਹਿੰਮਤ ਨਹੀਂ ਹਾਰੀ। ਘਰ ਵਿੱਚ ਹੋਰ ਕੋਈ ਕਮਾਊ ਮੈਂਬਰ ਨਾ ਹੋਣ ਕਰਕੇ ਉਹ ਆਪਣੇ ਸੱਸ-ਸਹੁਰੇ ਤੇ 8 ਸਾਲ ਦੇ ਬੱਚੇ ਦੇ ਪਾਲਣ-ਪੋਸ਼ਨ ਲਈ ਮਿਹਨਤ ਕਰਨ ਲੱਗੀ। ਰਜਨੀ ਆਪਣੇ ਭਰਾ ਦੀ ਕਾਰ ਦੀ ਡਿੱਗੀ ਵਿਚ ਕੜੀ-ਚਾਵਲ ਤੇ ਰਾਜਮਾਂਹ-ਚਾਵਲ ਬਣਾ ਕੇ ਲਿਆਉਂਦੀ ਹੈ ਤੇ ਉਸ ਵਿਚ ਦੁਕਾਨ ਦਾ ਕੰਮ ਕਰਦੀ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਵੀ ਉਸ ਦੇ ਇਸ ਹੌਂਸਲੇ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਰਜਨੀ ਸਮੁੱਚੀਆਂ ਔਰਤਾਂ ਲਈ ਰੋਲ ਮਾਡਲ ਹੈ। ਉਸਦੀ ਹਿੰਮਤ ਅਤੇ ਦ੍ਰਿੜ ਇਰਾਦੇ ਨੂੰ ਉਹ ਸਲਾਮ ਕਰਦੇ ਹਾਂ। ਮਨੀਸ਼ਾ ਗੁਲਾਟੀ ਨੇ ਰਜਨੀ ਨੂੰ ਪ੍ਰਸੰਸਾ ਪੱਤਰ ਅਤ ਵਿੱਤੀ ਸਹਾਇਤਾ ਦੇ ਸਨਮਾਨਤ ਕੀਤਾ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਰਜਨੀ ਦੀ ਕਮਿਸ਼ਨ ਵੱਲੋਂ ਵੱਧ ਤੋਂ ਵੱਧ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਤੋਂ ਪੈਨਸ਼ਨ ਲੱਗ ਜਾਵੇਗੀ। ਉਹ ਸਰਕਾਰ ਨੂੰ ਅਪੀਲ ਕਰਨਗੇ ਕਿ ਉਹ ਰਜਨੀ ਨੂੰ ਆਪਣਾ ਕੰਮਕਾਜ ਚਲਾਉਣ ਲਈ ਇੱਕ ਪੱਕਾ ਸਟਾਲ ਲਗਾ ਕੇ ਦਿੱਤਾ ਜਾਵੇ। ਨਾਲ ਹੀ ਉਸ ਦੇ ਬੱਚੇ ਦੀ ਸਾਰੀ ਪੜ੍ਹਾਈ ਮੁਫ਼ਤ ਕਰਵਾਈ ਜਾਵੇਗੀ ਅਤੇ ਉਸਨੂੰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਤੇ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ।
Comment here