ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਵਿਵਾਦ ਰੁਕਣ ਦੀ ਥਾਂ ਹੋਰ ਵੀ ਵਧਦਾ ਜਾ ਰਿਹਾ ਹੈ। ਪਾਰਟੀ ਵਿੱਚ ਚੱਲ ਰਹੀ ਧੜੇਬੰਦੀ ਦੌਰਾਨ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਆਪੋ-ਆਪਣੇ ਸ਼ਕਤੀ ਪ੍ਰਦਰਸ਼ਨ ਵਿੱਚ ਲੱਗੇ ਹੋਏ ਹਨ।
ਹੁਣ ਪੰਜਾਬ ਦੀ ਸਿਆਸਤ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕ ਤੇ ਸੰਸਦ ਮੈਂਬਰਾਂ ਨੂੰ ਡਿਨਰ ‘ਤੇ ਸੱਦਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਵਿੱਚ 55 ਵਿਧਾਇਕ ਤੇ 8 ਸੰਸਦ ਮੈਂਬਰ ਮੌਜੂਦ ਹਨ। ਇਹ ਡਿਨਰ ਗੁਰਮੀਤ ਰਾਣਾ ਸੋਢੀ ਦੇ ਘਰ ‘ਚ ਰੱਖਿਆ ਗਿਆ ਹੈ।
ਇਸ ਦੌਰਾਨ ਰਾਣਾ ਕੇਪੀ, ਮਨਪ੍ਰੀਤ ਸਿੰਘ ਬਾਦਲ, ਰਾਜ ਕੁਮਾਰ ਵੇਰਕਾ, ਹਰਮਿੰਦਰ ਸਿੰਘ ਗਿੱਲ, ਰਾਣਾ ਗੁਰਮੀਤ ਸੋਢੀ, ਵਿਜੈਇੰਦਰ ਸਿੰਗਲਾ, ਰਾਣਾ ਗੁਰਜੀਤ ਸੋਢੀ, ਵਿਧਾਇਕ ਰਾਜਿੰਦਰ ਬੇਰੀ, ਸਾਧੂ ਸਿੰਘ ਧਰਮਸੋਤ, ਰਾਜ ਕੁਮਾਰ ਚੱਬੇਵਾਲ, ਲਾਲ ਸਿੰਘ, ਪ੍ਰਨੀਤ ਕੌਰ, ਲਾਡੀ ਸ਼ੇਰੋਵਾਲੀਆ ਵੀ ਮੌਜੂਦ, ਬ੍ਰਹਮ ਮਹਿੰਦਰਾ, ਸੁਰਿੰਦਰ ਡਾਬਰ ਤੇ ਹੋਰ ਸੰਸਦ ਮੈਂਬਰ ਮੌਜੂਦ ਹਨ।
ਦੱਸਣਯੋਗ ਹੈ ਕਿ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੈਪਟਨ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਕਾਰਨ ਸਿਆਸਤ ਕਾਫੀ ਗਰਮਾਈ ਹੋਈ ਹੈ। ਦੂਜੇ ਪਾਸੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਸੁਖਬਿੰਦਰ ਸੁੱਖ ਸਰਕਾਰੀਆ, ਤ੍ਰਿਪਤ ਬਾਜਵਾ, ਕੁਲਬੀਰ ਜ਼ੀਰਾ, ਬਰਿੰਦਰਜੀਤ ਪਾਹੜਾ, ਸੁਰਜੀਤ ਧੀਮਾਨ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ ਸਨ।
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਬਾਗੀ ਧੜੇ ਨਾਲ ਮੀਟਿੰਗਾਂ ਕੀਤੀਆਂ ਸਨ। ਸਿਆਸਤ ਵਿੱਚ ਚੱਲ ਰਹੀ ਇਸ ਉਥਲ-ਪੁਥਲ ਵਿਚਾਲੇ ਕੈਪਟਨ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਡਿਨਰ ‘ਤੇ ਸੱਦਣਾ ਇਸ ਵੇਲੇ ਸਿੱਧੂ ਦੇ ਬਾਗੀ ਧੜੇ ਖਿਲਾਫ ਵੱਡਾ ਦਾਅ ਹੈ।
Comment here