Site icon SMZ NEWS

ਉਤਰਾਖੰਡ ‘ਚ ਕੁਦਰਤ ਦਾ ਕਹਿਰ : ਮੀਂਹ ਕਾਰਨ ਟੁੱਟਿਆ ਦੇਹਰਾਦੂਨ-ਰਿਸ਼ੀਕੇਸ਼ ਪੁੱਲ, ਪਾਣੀ ‘ਚ ਰੁੜ੍ਹੇ ਕਈ ਵਾਹਨ, ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ

ਪਿਛਲੇ 48 ਘੰਟਿਆਂ ਤੋਂ ਹੋ ਰਹੀ ਬਾਰਿਸ਼ ਕਾਰਨ ਦੇਹਰਾਦੂਨ ਵਿੱਚ ਤਬਾਹੀ ਦੇ ਦ੍ਰਿਸ਼ ਨਜ਼ਰ ਆ ਰਹੇ ਹਨ। ਦੇਹਰਾਦੂਨ-ਰਿਸ਼ੀਕੇਸ਼ ਪੁੱਲ ਵੀ ਭਾਰੀ ਮੀਂਹ ਕਾਰਨ ਰਾਣੀ ਪੋਖਰੀ ਦੇ ਨੇੜੇ ਢਹਿ ਗਿਆ ਹੈ।

uttarakhand weather met department issues

ਜਿਸ ਤੋਂ ਬਾਅਦ ਕਈ ਵਾਹਨ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ, ਲਗਾਤਾਰ ਮੀਂਹ ਦੇ ਕਾਰਨ, ਮਾਲਦੇਵਤਾ-ਸਹਸਧਾਰਾ ਲਿੰਕ ਸੜਕ ਕਈ ਮੀਟਰ ਤੱਕ ਨਦੀ ਵਿੱਚ ਲੀਨ ਹੋ ਗਈ ਹੈ। ਇਹ ਘਟਨਾ ਖੇੜੀ ਪਿੰਡ ਦੀ ਹੈ। ਇੱਥੇ ਭਾਰੀ ਮੀਂਹ ਕਾਰਨ ਸੜਕ ਵੀ ਕੱਟੀ ਗਈ ਹੈ ਅਤੇ ਸਾਰੀ ਸੜਕ ਪਾਣੀ ਵਿੱਚ ਰੁੜ੍ਹ ਗਈ ਹੈ। ਇੱਥੇ ਦੋ ਵਾਹਨਾਂ ਦੇ ਰੁੜ੍ਹਨ ਦੀਆਂ ਵੀ ਖਬਰਾਂ ਹਨ। ਇਸ ਸਮੇ ਬਚਾਅ ਕਾਰਜ ਵੀ ਜਾਰੀ ਹੈ। ਮੌਸਮ ਵਿਭਾਗ ਨੇ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਦੇ 5 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਨੈਨੀਤਾਲ, ਚੰਪਾਵਤ, ਊਧਵ ਸਿੰਘ ਨਗਰ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਸ਼ਾਮਿਲ ਹਨ।

ਇਸ ਤੋਂ ਇਲਾਵਾ ਦੇਹਰਾਦੂਨ, ਟਿਹਰੀ, ਪੌੜੀ ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਜ ਆਫਤ ਪ੍ਰਬੰਧਨ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੰਗਲਵਾਰ ਦੇਰ ਰਾਤ ਬੱਦਲ ਫੱਟਣ ਤੋਂ ਬਾਅਦ, ਹੜ੍ਹ ਦਾ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ, ਕਈ ਥਾਵਾਂ ‘ਤੇ ਬਿਜਲੀ ਦੇ ਖੰਭੇ ਅਤੇ ਦਰੱਖਤ ਉਖੜ ਗਏ ਅਤੇ ਦੋਪਹੀਆ ਵਾਹਨ ਵੀ ਪਾਣੀ ਵਿੱਚ ਰੁੜ੍ਹ ਗਏ। ਹਾਲਾਂਕਿ ਇਸ ਘਟਨਾ ‘ਚ ਕਿਸੇ ਵੀ ਵਿਅਕਤੀ ਨੂੰ ਨੁਕਸਾਨ ਨਹੀਂ ਪਹੁੰਚਿਆ।

Exit mobile version