Indian PoliticsNationNewsPunjab newsWorld

‘ਮੇਰੀ ਗੱਲ ਨੂੰ ਆਪਣੇ ਗੰਦੇ ਏਜੰਡੇ ਦਾ ਮੁੱਦਾ ਨਾ ਬਣਾਉ’, ਕਿਉਂ ਨਾਰਾਜ਼ ਨੀਰਜ ਚੋਪੜਾ ਨੇ ਵੀਡੀਓ ਟਵੀਟ ਕਰ ਜਤਾਇਆ ਰੋਸ ?

ਓਲੰਪਿਕਸ ‘ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਇੱਕ ਵੀਡੀਓ ਟਵੀਟ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਹੈ ਕਿ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਗੰਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮੇਰੀ ਟਿੱਪਣੀ ਨੂੰ ਮਾਧਿਅਮ ਨਾ ਬਣਾਉ।

ਖੇਡਾਂ ਸਾਨੂੰ ਸਾਰਿਆਂ ਨੂੰ ਇੱਕਜੁੱਟ ਰਹਿਣਾ ਸਿਖਾਉਂਦੀਆਂ ਹਨ ਅਤੇ ਟਿੱਪਣੀ ਕਰਨ ਤੋਂ ਪਹਿਲਾਂ ਖੇਡ ਦੇ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ। ਨੀਰਜ ਚੋਪੜਾ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਤੁਹਾਡਾ ਸਭ ਦਾ ਧੰਨਵਾਦ। ਕਿ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ। ਇੱਕ ਇੰਟਰਵਿਊ ਵਿੱਚ, ਮੈਂ ਕਿਹਾ ਕਿ ਪਹਿਲਾ ਥ੍ਰੋ ਸੁੱਟਣ ਤੋਂ ਪਹਿਲਾਂ, ਮੈਂ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਤੋਂ ਜੈਵਲਿਨ ਲਿਆ ਸੀ। ਕੁੱਝ ਲੋਕਾਂ ਨੇ ਇਸਦੇ ਬਾਰੇ ਵਿੱਚ ਇੱਕ ਵੱਡਾ ਮੁੱਦਾ ਬਣਾਇਆ ਹੈ, ਜੋ ਕਿ ਇੱਕ ਬਹੁਤ ਹੀ ਸਧਾਰਨ ਚੀਜ਼ ਹੈ, ਜਿਸਦੇ ਕੋਲ ਨਿੱਜੀ ਜੈਵਲਿਨ ਹੈ, ਉਸਨੂੰ ਹਰ ਕੋਈ ਵਰਤ ਸਕਦਾ ਹੈ। ਇਹ ਨਿਯਮ ਹੈ। ਇਸ ਵਿੱਚ ਕੁੱਝ ਵੀ ਗਲਤ ਨਹੀਂ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ। ਜੋ ਮੇਰੀ ਗੱਲ ਦਾ ਸਹਾਰਾ ਲੈ ਕੇ ਇਸ ਚੀਜ਼ ਨੂੰ ਮੁੱਦਾ ਬਣਾ ਰਹੇ ਹਨ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅਜਿਹਾ ਨਾ ਕਰੋ। ਖੇਡਾਂ ਸਾਰਿਆਂ ਨੂੰ ਇਕੱਠੇ ਚੱਲਣਾ ਸਿਖਾਉਂਦੀਆਂ ਹਨ। ਅਸੀਂ ਸਾਰੇ ਖਿਡਾਰੀ ਪਿਆਰ ਨਾਲ ਰਹਿੰਦੇ ਹਾਂ। ਅਜਿਹੀ ਕੋਈ ਗੱਲ ਨਾ ਕਹੋ ਜੋ ਸਾਨੂੰ ਦੁਖੀ ਕਰੇ।

ਤੁਹਾਨੂੰ ਦੱਸ ਦਈਏ ਕਿ ਨੀਰਜ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਫਾਈਨਲ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਆਪਣੀ ਜੈਵਲਿਨ ਦੀ ਭਾਲ ਕਰ ਰਿਹਾ ਸੀ, ਪਰ ਮੈਨੂੰ ਨਹੀਂ ਮਿਲਿਆ। ਅਚਾਨਕ ਮੈਂ ਅਸ਼ਰਾਦ ਨਦੀਮ ਨੂੰ ਆਪਣੀ ਜੈਵਲਿਨ ਨਾਲ ਘੁੰਮਦੇ ਵੇਖਿਆ। ਮੈਂ ਉਸਨੂੰ ਕਿਹਾ, ਭਰਾ, ਮੈਨੂੰ ਮੇਰੀ ਜੈਵਲਿਨ ਦੇ ਦੇ, ਮੈ ਇਸ ਨਾਲ ਥ੍ਰੋ ਕਰਨਾ ਹੈ, ਫਿਰ ਉਸ ਨੇ ਵਾਪਿਸ ਕੀਤਾ। ਫਿਰ ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਮੈਂ ਪਹਿਲਾ ਥ੍ਰੋ ਕਾਹਲੀ ਵਿੱਚ ਸੁੱਟਿਆ ਸੀ। ਨੀਰਜ ਨੇ ਆਪਣੇ ਇੰਟਰਵਿਊ ਵਿੱਚ ਉਸਦੀ ਪ੍ਰਸ਼ੰਸਾ ਵੀ ਕੀਤੀ ਸੀ।ਪਾਕਿਸਤਾਨੀ ਖਿਡਾਰੀ ਦੇ ਨਾਂ ਦੇ ਕਾਰਨ ਕੁੱਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਏਜੰਡਾ ਚਲਾਉਣਾ ਸ਼ੁਰੂ ਕਰ ਦਿੱਤਾ, ਜਿਸਦੇ ਲਈ ਨੀਰਜ ਚੋਪੜਾ ਨੇ ਇਹ ਵੀਡੀਓ ਜਾਰੀ ਕਰਕੇ ਸਖਤ ਰੋਸ ਪ੍ਰਗਟ ਕੀਤਾ ਹੈ।

Comment here

Verified by MonsterInsights