ਵੀਰਵਾਰ ਨੂੰ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ। ਦਰਅਸਲ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਖੇਤਰ ਤੋਂ ਇੱਕ ਵਿਅਕਤੀ ਕੋਲੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਦੀ ਜਾਣਕਰੀ DGP ਦਿਨਕਰ ਗੁਪਤਾ ਦੇ ਵੱਲੋ ਟਵੀਟ ਕਰ ਸਾਂਝੀ ਕੀਤੀ ਗਈ ਹੈ।
ਡੀ.ਜੀ.ਪੀ. ਨੇ ਲਿਖਿਆ, ‘ਇਹ ਹੈਰੋਇਨ ਦੀ ਖੇਪ ਜੰਮੂ -ਕਸ਼ਮੀਰ ਤੋਂ ਇੱਕ ਵਿਅਕਤੀ ਦੇ ਵੱਲੋ ਲਿਆਂਦੀ ਜਾ ਰਹੀ ਸੀ। ਦੱਸ ਦੇਈਏ ਕਿ 7 ਦਿਨਾਂ ਦੇ ਅੰਦਰ 57 ਕਿਲੋ ਹੈਰੋਇਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਦਾ ਰਣਜੀਤ ਸਿੰਘ ਹੈ, ਜੋ ਕਿ ਇੱਕ ਤਸਕਰ ਤੋਂ ਖੇਪ ਲੈ ਕਿ ਜੰਮੂ -ਕਸ਼ਮੀਰ ਤੋਂ ਅੰਮ੍ਰਿਤਸਰ ਵਾਪਿਸ ਆ ਰਿਹਾ ਸੀ।’
ਫਿਲਹਾਲ ਪੁਲਿਸ ਪਾਰਟੀ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਲੈ ਕੇ ਆ ਰਹੀ ਹੈ। ਐਸਐਸਪੀ ਗੁਰਮੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਈ ਹੋਰ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।