CoronavirusIndian PoliticsLudhiana NewsNationNewsPunjab newsWorld

ਸੁਖਬੀਰ ਸਿੰਘ ਬਾਦਲ ਵੱਲੋਂ 100 ਹਲਕੇ 100 ਦਿਨ ਪਾਰਟੀ ਯਾਤਰਾ ਸ਼ੁਰੂ, ਕਿਹਾ ‘ਸਾਡੀ ਭਰੋਸੇਯੋਗਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ’

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ 100 ਹਲਕੇ 100 ਦਿਨ ਮੁਹਿੰਮ ਇਸ ਵਿਧਾਨ ਸਭਾ ਸੀਟ ਤੋਂ ਸ਼ੁਰੂ ਕੀਤੀ ਤੇ ਪੰਜਾਬੀਆਂ ਨੁੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਸੇ ਤਰੀਕੇ 13 ਨੁਕਾਤੀ ਏਜੰਡਾ ਲਾਗੂ ਕਰੇਗਾ ਜਿਸ ਤਰੀਕੇ ਪਾਰਟੀ ਨੇ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ।

SUKHBIR SINGH BADAL

ਬਾਦਲ ਨੇ ਸ਼ੁਰੂਆਤ ਇਥੇ ਵਿਸ਼ਾਲ ਮੋਟਰ ਸਾਈਕਲ ਰੈਲੀ ਦੀ ਸ਼ੁਰੂਆਤ ਮੌਕੇ ਬਾਦਲ ਨੇ ਕਿਹਾ ਕਿ ‘‘ਸਾਡੀ ਭਰੋਸੇਯੋਗਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।’’ ਇਹ ਮੋਟਰ ਸਾਈਕਲ ਰੈਲੀ ਗੁਰਦੁਆਰਾ ਸਿੰਘ ਸਭਾ ਵਿਖੇ ਸਮਾਪਤ ਹੋਈ ਜਿਥੇ ਉਨ੍ਹਾਂ ਪਹਿਲੀ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ। ਸਾਰੇ ਹਲਕੇ ਵਿਚ ਯਾਤਰਾ ਲਈ ਲੋਕਾਂ ਵਿਚ ਵੱਡਾ ਉਤਸ਼ਾਹ ਸੀ ਤੇ ਵੱਡੀ ਗਿਣਤੀ ਵਿਚ ਨੌਜਵਾਨ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਹੀ ਰਹੇ। ਪਿੰਡਾਂ ਵਿਚ ਵੀ ਅਕਾਲੀ ਦਲ ਪ੍ਰਧਾਨ ਨੁੰ ਵੱਡਾ ਹੁੰਗਾਰਾ ਮਿਲਿਆ ਜਿਥੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਕਿ ਕਾਂਗਰਸ ਰਾਜਕਾਲ ਦੌਰਾਨ ਨਹਿਰੀ ਪਾਣੀ ਦੀ ਸਹੂਲਤ ਵਾਸਤੇ ਨਵੀਂ ਕੋਈ ਪਹਿਲਕਦਮੀ ਨਹੀਂ ਕੀਤੀ ਗਈ।

SUKHBIR SINGH BADAL

ਅਕਾਲੀ ਦਲ ਪ੍ਰਧਾਨ, ਜਿਨ੍ਹਾਂ ਨੇ ਹਲਕੇ ਦੇ ਵੱਡੇ ਦੌਰੇ ਮੌਕੇ 12 ਜਨਤਕ ਇਕੱਠਾਂ ਨੁੰ ਸੰਬੋਧਨ ਕੀਤਾ, ਨੇ ਕਿਹਾ ਕਿ ਅਕਾਲੀ ਦਲ ਉਸੇ ਤਰੀਕੇ 13 ਨੁਕਾਤੀ ਪ੍ਰੋਗਰਾਮ ਲਾਗੂ ਕਰੇਗਾ ਜਿਸ ਤਰੀਕੇ ਇਸਨੇ ਕਿਸਾਨਾਂ ਨੁੰ ਖੇਤੀਬਾੜੀ ਲਈ ਮੁਫਤ ਬਿਜਲੀ ਤੇ ਸੂਬੇ ਨੁੰ ਬਿਜਲੀ ਸਰਪਲੱਸ ਬਣਾਉਣ ਦੇ ਵਾਅਦੇ ਪੁਗਾਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਕਿਸਾਨਾਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ ਤੇ ਇਸਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਨੁੰ ਖੇਤੀਬਾੜੀ ਮੰਤਵ ਵਾਸਤੇ ਡੀਜ਼ਲ 10 ਰੁਪਏ ਸਸਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਨੀਲਾ ਕਾਰਡ ਧਾਰਕ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਅਸੀਂ ਸਾਰੇ ਘਰੇਲੂ ਖਪਤਕਾਰਾਂ ਨੁੰ 400 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦੇਵਾਂਗੇ। ਉਨ੍ਹਾਂ ਕਿਹਾ ਕਿ ਪ੍ਰੋਫੈਸ਼ਨਲ ਕਾਲਜਾਂ ਵਿਚ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਵਾਸਤੇ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਤੇ ਸਰਕਾਰ ਇਹਨਾਂ ਦੀ ਫੀਸ ਭਰੇਗੀ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੁੰ 10 ਲੱਖ ਰੁਪਏ ਵਿਦਿਆਰਥੀ ਕਰਜ਼ਾ ਦਿੱਤਾ ਜਾਵੇਗਾ ਜਿਸਦੀ ਗਾਰੰਟੀ ਵੀ ਸਰਕਾਰ ਦੇਵੇਗੀ ਤੇ ਵਿਆਜ਼ ਵੀ ਸਰਕਾਰ ਦੇਵੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਉਦਯੋਗਿਕ ਖੇਤਰ ਵਿਚ ਪੰਜਾਬੀਆਂ ਵਾਸਤੇ 75 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।

SUKHBIR SINGH BADAL

ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਦੋਹਾਂ ਪਾਰਟੀਆਂ ਨੇ ਝੂਠੀਆਂ ਸਹੁੰਆਂ ਨਾਲ ਲੋਕਾਂ ਨਾਲ ਮੂਰਖ ਬਣਾਇਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਵਾਅਦਾ ਕੀਤਾ ਕਿ ਉਹ 90 ਹਜ਼ਾਰ ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਗੇ, ਘਰ ਘਰ ਨੌਕਰੀ ਪ੍ਰਦਾਨ ਕੀਤੀ ਜਾਵੇਗੀ ਤੇ ਨਸ਼ੇ ਖਤਮ ਕੀਤੇ ਜਾਣਗੇ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚਿਆਂ ਦੀ ਝੁਠੀ ਸਹੁੰ ਚੁੱਕੀ ਕਿ ਉਹ ਕਦੇ ਵੀ ਕਾਂਗਰਸ ਨਾਲ ਸਮਝੌਤਾ ਨਹੀਂ ਕਰਨਗੇ ਪਰ ਇਹ ਤੋੜ ਦਿੱਤੀ। ਉਹਨਾਂ ਕਿਹਾ ਕਿ ਆਪ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੇ ਆਪਣੀ ਮਾਂ ਦੀ ਸਹੁੰ ਚੁੱਕੀ ਕਿ ਉਹ ਸ਼ਰਾਬ ਨਹੀਂ ਪੀਣਗੇ ਪਰ ਉਹ ਨਹੀਂ ਹਟੇ।

ਸ. ਬਾਦਲ ਨੇ ਮੁੱਖੂ ਤੇ ਫਤਿਹਗੜ੍ਹ ਸਾਬਰਾ ਵਿਖੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਤੇ ਇਥੇ ਜਨਤਕ ਇਕੱਠਾਂ ਨੁੰ ਵੀ ਸੰਬੋਧਨ ਕੀਤਾ। ਇਥੇ ਲੋਕਾਂ ਨੇ ਉਹਨਾਂ ਕੋਲ ਪਹੁੰਚ ਕਰ ਕੇ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੇ ਖਿਲਾਫ ਸ਼ਿਕਾਇਤ ਕੀਤੀ ਕਿ ਫਿਰੌਤੀਆਂ ਵਿਚ ਵਾਧਾ ਹੋ ਗਿਆ ਹੈ ਤੇ ਵਿਧਾਇਕ ਜ਼ੀਰਾ ਰੇਤ ਤੇ ਸ਼ਰਾਬ ਮਾਫੀਆ ਚਲਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਹਨਾ ਲੋਕਾਂ ਦੀ ਪਹਿਲਾਂ ਮੁੱਖ ਮੰਤਰੀ ਪੁਸ਼ਤ ਪਨਾਹੀ ਕਰਦੇ ਸਨ ਤੇ ਹੁਣ ਨਵੇਂ ਬਣੇ ਪ੍ਰਦੇਸ਼ ਕਾਂਗਰਸ ਪ੍ਰਧਾਨ ਇਹਨਾਂ ਦੀ ਪਿੱਠ ’ਤੇ ਹਨ।

ਬਾਦਲ ਨੇ ਡਾਕਟਰਾਂ, ਚਾਰਟਡ ਅਕਾਉਂਟੈਂਟ, ਵਕੀਲਾਂ ਤੇ ਵਪਾਰੀਆਂ ਦੇ ਨਾਲ ਨਾਲ ਬਸਪਾ ਦੇ ਆਗੂਆਂ ਤੇ ਵਰਕਰਾਂ ਨਾਲ ਵੀ ਮੁਲਾਕਾਤ ਕੀਤੀ । ਉਨ੍ਹਾਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਇਹਨਾਂ ਦੀਆਂ ਚਿੰਤਾਵਾਂ ਦੂਰ ਕਰੇਗਾ ਤੇ ਉਹਨਾਂ ਨੇ ਸਾਰੇ ਲਟਕਦੇ ਮਸਲੇ ਹੱਲ ਕਰਨ ਵਾਸਤੇ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਨੁੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਲੋਕਾਂ ਦੀ ਰਾਇ ਵੀ ਲਈ। ਸ. ਬਾਦਲ ਨੇ ਬਾਬਾ ਛਿੰਦਰ ਸਿੰਘ ਨਾਲ ਗੁਰਦੁਆਰਾ ਸ਼ਾਮ ਸਿੰਘ ਅਟਾਰੀਵਾਲਾ ਨਾਲ ਫਤਿਹਗੜ੍ਹ ਸਾਬਰਾਂ ਵਿਖੇ ਮੁਲਾਕਾਤ ਵੀ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਜਨੇਮਜਾ ਸਿੰਘ ਸੇਖੋਂ ਤੇ ਸੂਬੇ ਦੇ ਬਸਪਾ ਦੇ ਸਕੱਤਰ ਸੁਖਦੇਵ ਸਿੰਘ ਸ਼ੀਰਾ ਵੀ ਸਨ।

Comment here

Verified by MonsterInsights