Indian PoliticsNationNewsPunjab newsWorld

ਬਜਰੰਗ ਪੁਨੀਆ ਨੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਮੈਡਲ, ਕਜ਼ਾਕਿਸਤਾਨ ਦੇ ਪਹਿਲਵਾਨ ਨੂੰ 8-0 ਨਾਲ ਹਰਾ ਜਿੱਤਿਆ ਕਾਂਸੀ ਦਾ ਤਗਮਾ

ਟੋਕੀਓ ਓਲੰਪਿਕਸ ਦਾ ਅੱਜ 16 ਵਾਂ ਦਿਨ ਹੈ। ਇਸ ਸਮੇਂ ਓਲੰਪਿਕਸ ਤੋਂ ਭਾਰਤ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ, ਦਰਅਸਲ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੁਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ।

ਇਸ ਦੇ ਨਾਲ ਹੀ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਤਮਗਾ ਜੁੜ ਗਿਆ ਹੈ। ਹੁਣ ਤੱਕ ਇਸ ਓਲੰਪਿਕ ਵਿੱਚ ਭਾਰਤ 6 ਮੈਡਲ ਜਿੱਤ ਚੁੱਕਾ ਹੈ। ਹੁਣ ਸਭ ਦੀ ਨਜ਼ਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ‘ਤੇ ਹੋਵੇਗੀ। ਜੋ ਕੁੱਝ ਸਮੇਂ ਤੱਕ ਆਪਣਾ ਫਾਈਨਲ ਮੈਚ ਖੇਡੇਗਾ। ਨੀਰਜ ਵੀ ਜੈਵਲਿਨ ਥ੍ਰੋ ਵਿੱਚ ਦੇਸ਼ ਲਈ ਮੈਡਲ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਪਹਿਲਾਂ ਨੌਜਵਾਨ ਗੋਲਫਰ ਅਦਿਤੀ ਅਸ਼ੋਕ ਮੈਡਲ ਜਿੱਤਣ ਤੋਂ ਖੁੰਝ ਗਈ ਸੀ। ਉਹ ਔਰਤਾਂ ਦੇ ਵਿਅਕਤੀਗਤ ਸਟ੍ਰੋਕ ਖੇਡ ਵਿੱਚ ਚੌਥੇ ਸਥਾਨ ‘ਤੇ ਰਹੀ ਹੈ।

ਭਾਰਤੀ ਪਹਿਲਵਾਨ ਬਜਰੰਗ ਪੁਨੀਆ ਨੇ ਟੋਕੀਓ ਓਲੰਪਿਕ 2020 ਵਿੱਚ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਕਜ਼ਾਖਸਤਾਨ ਦੇ ਪਹਿਲਵਾਨ ਨਿਆਜ਼ਬੇਕੋਵ ਦੌਲਤ ਨੂੰ 8-0 ਨਾਲ ਹਰਾਇਆ ਹੈ। ਬਜਰੰਗ ਦੀ ਜਿੱਤ ਤੋਂ ਬਾਅਦ ਉਸਦੇ ਪਿਤਾ ਨੇ ਕਿਹਾ ਕਿ ਮੇਰੇ ਬੇਟੇ ਨੇ ਮੇਰਾ ਸੁਪਨਾ ਪੂਰਾ ਕੀਤਾ ਹੈ।

Comment here

Verified by MonsterInsights