Site icon SMZ NEWS

Olympics ‘ਚ ਭਾਰਤੀ ਹਾਕੀ ਟੀਮ ਦੀ ਜਿੱਤ ਤੋਂ ਬਾਅਦ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ, PM ਨੇ ਕਿਹਾ – ‘ਇਤਿਹਾਸਕ! ਹਰ ਭਾਰਤੀ ਨੂੰ ਯਾਦ ਰਹੇਗਾ’

ਟੋਕੀਓ ਵਿੱਚ ਚੱਲ ਰਹੀਆਂ ਓਲੰਪਿਕ 2020 ਖੇਡਾਂ ਵਿੱਚ, ਭਾਰਤ ਨੇ ਵੀਰਵਾਰ ਨੂੰ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਨਾਲ 41 ਸਾਲਾਂ ਦੇ ਸੋਕੇ ਦਾ ਅੰਤ ਹੋਇਆ ਹੈ।

ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਹੈ। ਇਸ ਜਿੱਤ ਨਾਲ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਸਮੇਤ ਦੇਸ਼ ਦੀਆਂ ਵੱਖ -ਵੱਖ ਹਸਤੀਆਂ ਨੇ ਭਾਰਤ ਦੀ ਹਾਕੀ ਪੁਰਸ਼ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਨੂੰ ਆਪਣੀ ਹਾਕੀ ਟੀਮ ‘ਤੇ ਮਾਣ ਹੈ।

ਰਾਸ਼ਟਰਪਤੀ ਭਵਨ ਦੁਆਰਾ ਕੀਤੇ ਗਏ ਇੱਕ ਟਵੀਟ ਵਿੱਚ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ, “ਸਾਡੀ ਪੁਰਸ਼ ਹਾਕੀ ਟੀਮ ਨੂੰ 41 ਸਾਲਾਂ ਬਾਅਦ ਹਾਕੀ ਵਿੱਚ ਓਲੰਪਿਕ ਤਗਮਾ ਜਿੱਤਣ ਲਈ ਵਧਾਈ। ਟੀਮ ਨੇ ਵਿਲੱਖਣ ਹੁਨਰ, ਲਚਕ ਅਤੇ ਜਿੱਤ ਲਈ ਦ੍ਰਿੜਤਾ ਦਿਖਾਈ। ਇਹ ਇਤਿਹਾਸਕ ਜਿੱਤ ਹਾਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਅਤੇ ਨੌਜਵਾਨਾਂ ਨੂੰ ਖੇਡ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰੇਗੀ।”

ਪੁਰਸ਼ ਹਾਕੀ ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਇਤਿਹਾਸਕ! ਇਹ ਇੱਕ ਅਜਿਹਾ ਦਿਨ ਹੈ ਜੋ ਹਰ ਭਾਰਤੀ ਦੀ ਯਾਦ ਵਿੱਚ ਤਾਜ਼ਾ ਰਹੇਗਾ। ਸਾਡੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈ। ਇਸ ਪ੍ਰਾਪਤੀ ਦੇ ਨਾਲ, ਉਨ੍ਹਾਂ ਨੇ ਸਮੁੱਚਾ ਰਾਸ਼ਟਰ। “ਖਾਸ ਕਰਕੇ ਸਾਡੇ ਨੌਜਵਾਨਾਂ ਦੀ ਕਲਪਨਾਵਾਂ ਨੂੰ ਹਾਸਿਲ ਕੀਤਾ ਹੈ। ਭਾਰਤ ਨੂੰ ਆਪਣੀ ਹਾਕੀ ਟੀਮ ‘ਤੇ ਮਾਣ ਹੈ।”

 

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਧਾਈ ਦਿੰਦੇ ਹੋਏ ਹਾਕੀ ਟੀਮ ਨੂੰ ਕਿਹਾ, ”ਹਾਕੀ ਟੀਮ ਨੇ ਲੱਗਭਗ 41 ਸਾਲ ਪੁਰਾਣੇ ਮੈਡਲ ਦੀ ਉਡੀਕ ਨੂੰ ਖਤਮ ਕਰਕੇ ਦੇਸ਼ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਕੈਪਟਨ ਮਨਪ੍ਰੀਤ ਸਿੰਘ ਸਮੇਤ ਸਮੁੱਚੀ ਟੀਮ ‘ਤੇ ਦੇਸ਼ ਨੂੰ ਮਾਣ ਹੈ।”

Exit mobile version