Site icon SMZ NEWS

ਇਤਿਹਾਸ ਰਚਣ ਤੋਂ ਖੁੰਝੇ ਪਹਿਲਵਾਨ ਰਵੀ ਦਹੀਆ, ਪਰ ਦੇਸ਼ ਦੀ ਝੋਲੀ ਪਾਇਆ ਸਿਲਵਰ ਮੈਡਲ

ਟੋਕੀਓ ਓਲੰਪਿਕਸ ਦਾ ਅੱਜ 14 ਵਾਂ ਦਿਨ ਹੈ। ਅੱਜ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਵੀ ਆ ਗਿਆ ਹੈ। ਭਾਰਤ ਨੂੰ ਕੁਸ਼ਤੀ ਵਿੱਚ ਇੱਕ ਮੈਡਲ ਮਿਲ ਗਿਆ ਹੈ। ਰਵੀ ਕੁਮਾਰ ਦਹੀਆ ਨੇ ਚਾਂਦੀ ਦੇ ਤਗਮੇ ‘ਤੇ ਕਬਜ਼ਾ ਕੀਤਾ ਹੈ।

ਹਾਲਾਂਕਿ ਉਸ ਨੂੰ ਫਾਈਨਲ ਵਿੱਚ ਰੂਸੀ ਪਹਿਲਵਾਨ ਜਾਵੂਰ ਯੁਗਯੁਏਵ ਨੇ ਹਰਾ ਕੇ ਗੋਲਡ ‘ਤੇ ਕਬਜ਼ਾ ਕੀਤਾ ਹੈ। ਰੂਸ ਦੇ ਪਹਿਲਵਾਨ ਜਾਵੂਰ ਯੁਗਯੁਯੇਵ ਨੇ ਰਵੀ ਨੂੰ 7-4 ਨਾਲ ਹਰਾਇਆ ਹੈ। ਰਵੀ ਓਲੰਪਿਕਸ ਵਿੱਚ ਚਾਂਦੀ ਜਿੱਤਣ ਵਾਲਾ ਦੂਜਾ ਭਾਰਤੀ ਪਹਿਲਵਾਨ ਹੈ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਫਾਈਨਲ ਵਿੱਚ ਪਹੁੰਚ ਕੇ 2012 ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਚੁੱਕੇ ਹਨ।

ਇਸ ਦੇ ਨਾਲ ਹੀ ਦੀਪਕ ਪੂਨੀਆ ਅੱਜ ਕਾਂਸੀ ਤਮਗੇ ਲਈ ਮੈਚ ਖੇਡੇਗਾ। ਇਸ ਤੋਂ ਪਹਿਲਾਂ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚਿਆ ਸੀ। ਉਨ੍ਹਾਂ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਜਰਮਨੀ ਨੂੰ 5-4 ਨਾਲ ਹਰਾਇਆ।

Exit mobile version