Site icon SMZ NEWS

ਕੋਈ ਕਾਰਪੋਰੇਟ ਜਾਂ ਕੰਪਨੀ ਨਹੀਂ ਸਗੋਂ ਇਸ ਸੂਬੇ ਦੀ ਸਰਕਾਰ ਕਰ ਰਹੀ ਹੈ ਭਾਰਤੀ ਹਾਕੀ ਟੀਮ ਨੂੰ ਸਪਾਂਸਰ

ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਰਦਾਂ ਦੀ ਹਾਕੀ ਟੀਮ ਜਾਂ ਮਹਿਲਾ ਹਾਕੀ ਟੀਮ ਦੀ ਗੱਲ ਕਰੀਏ ਤਾਂ ਦੋਵਾਂ ਨੇ ਇਸ ਓਲੰਪਿਕ ਵਿੱਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਹੈ।

ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀਆਂ ਹਨ। ਪੂਰੇ ਦੇਸ਼ ਨੂੰ ਦੋਵਾਂ ਟੀਮਾਂ ਤੋਂ ਮੈਡਲ ਜਿੱਤਣ ਦੀ ਉਮੀਦ ਹੈ। ਭਾਵੇ ਪੁਰਸ਼ ਟੀਮ ਦਾ ਗੋਲਡ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਪਰ ਓਲੰਪਿਕ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੀ ਮਹਿਲਾ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਹੈ। ਓਲੰਪਿਕਸ ਵਿੱਚ ਹਾਕੀ ਟੀਮ ਦੇ ਸੈਮੀਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸੋਸ਼ਲ ਮੀਡੀਆ ਉੱਤੇ ਬਹੁਤ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਆਓ ਜਾਣਦੇ ਹਾਂ ਇਸ ਦੇ ਪਿੱਛੇ ਕੀ ਕਾਰਨ ਹੈ?

ਆਮ ਤੌਰ ‘ਤੇ ਵੱਡੇ ਕਾਰਪੋਰੇਟ ਖੇਡਾਂ ਦੇ ਮਹਾਂ ਕੁੰਭ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਸਪਾਂਸਰ ਕਰਦੇ ਹਨ, ਪਰ ਭਾਰਤੀ ਹਾਕੀ ਵਿੱਚ ਅਜਿਹਾ ਨਹੀਂ ਹੈ। ਦਰਅਸਲ, ਓਡੀਸ਼ਾ ਸਰਕਾਰ ਖੁਦ ਭਾਰਤੀ ਹਾਕੀ ਟੀਮ ਨੂੰ ਸਪਾਂਸਰ ਕਰ ਰਹੀ ਹੈ, ਨਾ ਕਿ ਕੋਈ ਵੱਡੀ ਕੰਪਨੀ ਜਾਂ ਕਾਰਪੋਰੇਟ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸੋਸ਼ਲ ਮੀਡੀਆ ‘ਤੇ ਇਸ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਦਰਅਸਲ, ਜਦੋਂ ਭਾਰਤੀ ਹਾਕੀ ਟੀਮ ਨੂੰ ਵਿੱਤੀ ਸਹਾਇਤਾ ਦੀ ਲੋੜ ਸੀ, ਓਡੀਸ਼ਾ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਸੀ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਆਪਣੇ ਸਕੂਲ ਦੇ ਦਿਨਾਂ ਵਿੱਚ ਹਾਕੀ ਦੇ ਗੋਲਕੀਪਰ ਰਹੇ ਹਨ। ਅੱਜ, ਓਡੀਸ਼ਾ ਸਰਕਾਰ ਦੁਆਰਾ ਸਪਾਂਸਰ ਕੀਤੀ ਗਈ ਭਾਰਤੀ ਹਾਕੀ ਟੀਮ ਆਪਣੀ ਦਮਦਾਰ ਖੇਡ ਨਾਲ ਸਮੁੱਚੇ ਵਿਸ਼ਵ ਨੂੰ ਆਕਰਸ਼ਤ ਕਰ ਰਹੀ ਹੈ।

ਭਾਰਤੀ ਹਾਕੀ ਟੀਮ ਨੂੰ ਸਪਾਂਸਰ ਕਰਨ ਵਾਲਾ ਓਡੀਸ਼ਾ ਦੇਸ਼ ਦਾ ਪਹਿਲਾ ਰਾਜ ਹੈ। ਸਹਾਰਾ ਨੇ ਓਡੀਸ਼ਾ ਸਰਕਾਰ ਤੋਂ ਪਹਿਲਾਂ ਭਾਰਤੀ ਹਾਕੀ ਨੂੰ ਸਪਾਂਸਰ ਕੀਤਾ ਸੀ, ਪਰ ਸਾਲ 2018 ਵਿੱਚ, ਸਹਾਰਾ ਨੇ ਸਰਕਾਰੀ ਸਪਾਂਸਰਸ਼ਿਪ ਵਾਪਿਸ ਲੈ ਲਈ। ਜਦੋਂ ਕ੍ਰਿਕਟ ਭਾਰਤ ਵਿੱਚ ਦਿਲ ਜਿੱਤ ਰਿਹਾ ਸੀ, ਓਡੀਸ਼ਾ ਸਰਕਾਰ ਨੇ ਭਾਰਤੀ ਹਾਕੀ ਦੀ ਮਦਦ ਕੀਤੀ ਅਤੇ ਇਸਨੂੰ ਇੱਕ ਨਵਾਂ ਜੀਵਨ ਦਿੱਤਾ। ਅੱਜ ਓਲੰਪਿਕ ਵਿੱਚ ਭਾਰਤੀ ਟੀਮ ਜਿਸ ਤਰ੍ਹਾਂ ਦੀ ਖੇਡ ਵਿਖਾ ਰਹੀ ਹੈ, ਉਸ ਦੇ ਮੱਦੇਨਜ਼ਰ, ਓਡੀਸ਼ਾ ਸਰਕਾਰ ਦੀ ਪ੍ਰਸ਼ੰਸਾ ਕਰਨੀ ਲਾਜ਼ਮੀ ਹੈ।

Exit mobile version