Site icon SMZ NEWS

ਟੋਕੀਓ ‘ਚ ਮੀਂਹ ਕਾਰਨ ਰੁਕਿਆ ਮੁਕਾਬਲਾ ਟੌਪ 8 ‘ਚ ਕਮਲਪ੍ਰੀਤ ਕੌਰ, ਪਰ ਮੈਡਲ ਦੀ ਉਮੀਦ ਅਜੇ ਵੀ ਬਾਕੀ

ਟੋਕੀਓ ਓਲੰਪਿਕਸ ਦਾ ਅੱਜ ਯਾਨੀ ਕਿ 2 ਅਗਸਤ ਨੂੰ 11 ਵਾਂ ਦਿਨ ਹੈ। 11 ਵੇਂ ਦਿਨ ਭਾਰਤ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਭਾਰਤ ਦੀ ਮਹਿਲਾ ਹਾਕੀ ਟੀਮ ਨੇ ਸਵੇਰੇ ਜਿੱਤ ਦਰਜ ਕਰ ਇਤਿਹਾਸ ਰਚ ਦਿੱਤਾ ਹੈ।

ਰਾਣੀ ਰਾਮਪਾਲ ਦੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ। ਇਸ ਨਾਲ ਭਾਰਤੀ ਟੀਮ ਨੇ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਅੱਜ ਅਥਲੈਟਿਕਸ ਵਿੱਚ ਵੀ ਇਤਿਹਾਸ ਸਿਰਜ ਸਕਦਾ ਹੈ। ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਜੇਕਰ ਉਹ ਮੈਡਲ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਉਹ ਅਥਲੈਟਿਕਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਜਾਵੇਗੀ। ਕਮਲਪ੍ਰੀਤ ਕੌਰ ਨੇ ਅੱਜ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਉਸ ਨੇ ਪਹਿਲੀ ਕੋਸ਼ਿਸ਼ ‘ਚ ਸ਼ਾਨਦਾਰ ਥ੍ਰੋਅ ਕੀਤਾ ਹੈ। ਉਸ ਨੇ ਡਿਸਕਸ ਨੂੰ 61.62 ਮੀਟਰ ਦੂਰ ਸੁੱਟਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦੱਸ ਦੇਈਏ ਕਿ ਫਾਈਨਲ ਵਿੱਚ 12 ਅਥਲੀਟ ਭਾਗ ਲੈ ਰਹੇ ਹਨ। ਪਹਿਲੇ ਸਥਾਨ ‘ਤੇ ਅਮਰੀਕਾ ਦੀ ਵੈਲੇਰੀ ਆਲਮੈਨ ਹੈ। ਉਸ ਨੇ ਡਿਸਕਸ ਨੂੰ ਪਹਿਲੀ ਕੋਸ਼ਿਸ਼ ਵਿੱਚ 68.98 ਮੀਟਰ ਦੀ ਦੂਰੀ ਤੱਕ ਥ੍ਰੋ ਕੀਤਾ ਹੈ।

ਹਾਲਾਂਕਿ ਦੂਜੀ ਕੋਸ਼ਿਸ਼ ਵਿੱਚ ਕਮਲਪ੍ਰੀਤ ਕੌਰ ਦਾ ਥ੍ਰੋ ਲੀਗਲ ਨਹੀਂ ਮੰਨਿਆ ਗਿਆ। ਉਨ੍ਹਾਂ ਦਾ ਦਾ ਦੂਜਾ ਥ੍ਰੋ ਕਾਉਂਟ ਨਹੀਂ ਹੋਵੇਗਾ। ਜਿਸ ਕਾਰਨ ਕਮਲਪ੍ਰੀਤ ਸੱਤਵੇਂ ਸਥਾਨ ‘ਤੇ ਖਿਸਕ ਗਈ ਹੈ। ਪਰ ਅਜੇ ਵੀ ਕਮਲਪ੍ਰੀਤ ਕੋਲ ਇੱਕ ਮੌਕਾ ਬਾਕੀ ਹੈ। ਫਿਲਹਾਲ ਟੋਕੀਓ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਮੈਚ ਨੂੰ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਘੋੜ ਸਵਾਰੀ ਵਿੱਚ ਵੀ ਭਾਰਤ ਦੀਆਂ ਉਮੀਦਾਂ ਵਧੀਆਂ ਹਨ। ਘੋੜ ਸਵਾਰੀ ਵਿੱਚ ਭਾਰਤ ਦੀਆਂ ਉਮੀਦਾਂ ਫਵਾਦ ਮਿਰਜ਼ਾ ਦੇ ਪ੍ਰਦਰਸ਼ਨ ‘ਤੇ ਟਿਕੀਆਂ ਹਨ। ਫਵਾਦ ਮਿਰਜ਼ਾ ਨੇ ਜੰਪਿੰਗ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਫਵਾਦ ਕਿਸੇ ਵਿਅਕਤੀਗਤ ਈਵੈਂਟ ਦੇ ਫਾਈਨਲ ਵਿੱਚ ਪਹੁੰਚਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਹਨ। ਉਹ ਕੁਆਲੀਫਿਕੇਸ਼ਨ ਰਾਊਂਡ ਵਿੱਚ 25 ਵੇਂ ਸਥਾਨ ‘ਤੇ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਿਰਫ ਚੋਟੀ ਦੇ 25 ਘੋੜਸਵਾਰਾਂ ਨੂੰ ਹੀ ਫਾਈਨਲ ਵਿੱਚ ਜਗ੍ਹਾ ਮਿਲਦੀ ਹੈ।

Exit mobile version