ਟੋਕੀਓ ਓਲੰਪਿਕਸ ਦਾ ਅੱਜ 9 ਵਾਂ ਦਿਨ ਹੈ। ਖਰਾਬ ਸ਼ੁਰੂਆਤ ਤੋਂ ਬਾਅਦ ਦਿਨ ਖਤਮ ਹੁੰਦੇ ਹੁੰਦੇ ਓਲੰਪਿਕਸ ਤੋਂ ਭਾਰਤ ਲਈ ਕਈ ਚੰਗੀਆਂ ਖਬਰਾਂ ਆਈਆਂ ਹਨ। ਦਰਅਸਲ ਭਾਰਤ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਮੁਕਾਬਲੇ ਵਿੱਚ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਕਾਰਨ, ਉਸਨੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਕਮਲਜੀਤ ਨੇ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਦੀ ਥਰੋਅ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਜੇ ਕਮਲਜੀਤ ਉਹੀ ਪ੍ਰਦਰਸ਼ਨ ਦੁਹਰਾਉਂਦੀ ਹੈ, ਤਾਂ ਉਹ ਅਥਲੈਟਿਕਸ ਵਿੱਚ ਮੈਡਲ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਬਣ ਜਾਵੇਗੀ। ਕਮਲਪ੍ਰੀਤ ਕੌਰ ਤੋਂ ਮੈਡਲ ਦੀਆਂ ਉਮੀਦਾਂ ਵੀ ਵਧੀਆਂ ਹਨ। ਕਮਲਪ੍ਰੀਤ ਰਾਸ਼ਟਰੀ ਰਿਕਾਰਡ ਹੋਲਡਰ ਵੀ ਹੈ। ਭਾਰਤ ਦੀ ਕਮਲਪ੍ਰੀਤ ਕੌਰ ਨੇ ਦੂਜੀ ਕੋਸ਼ਿਸ਼ ਵਿੱਚ 63.97 ਮੀਟਰ ਦਾ ਥ੍ਰੋ ਸੁੱਟਿਆ। ਪਹਿਲੀ ਕੋਸ਼ਿਸ਼ ਵਿੱਚ ਉਸ ਦਾ ਥ੍ਰੋਅ 60.29 ਮੀਟਰ ਸੀ। ਉਹ ਦੂਜੇ ਸਥਾਨ ‘ਤੇ ਹੈ। ਉਸਨੇ ਗਰੁੱਪ ਬੀ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਇਹ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀ ਸੀਮਾ ਪੂਨੀਆ ਗਰੁੱਪ ਏ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਛੇਵੇਂ ਸਥਾਨ ‘ਤੇ ਰਹੀ।
ਜਾਣੋ ਕੌਣ ਹੈ ਕਮਲਪ੍ਰੀਤ ਕੌਰ – ਕਮਲਪ੍ਰੀਤ ਕੌਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਵਸਨੀਕ ਹੈ। ਉਹ ਖੁਦ ਕਹਿੰਦੀ ਹੈ ਕਿ ਉਹ ਪੜ੍ਹਾਈ ਵਿੱਚ ਕਮਜ਼ੋਰ ਸੀ ਜਿਸਦੇ ਬਾਅਦ ਉਸਦੇ ਕੋਚ ਨੇ ਉਸਨੂੰ ਇੱਕ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕਿਹਾ। ਉੱਥੇ ਉਸਦੀ ਕਾਰਗੁਜ਼ਾਰੀ ਤਸੱਲੀਬਖਸ਼ ਰਹੀ ਅਤੇ ਉਹ ਚੌਥੇ ਸਥਾਨ ‘ਤੇ ਰਹੀ। ਪੜ੍ਹਾਈ ਵਿੱਚ ਕਮਜ਼ੋਰ ਹੋਣ ਕਾਰਨ ਕਮਲਪ੍ਰੀਤ ਨੇ ਮਹਿਸੂਸ ਕੀਤਾ ਕਿ ਉਸ ਨੂੰ ਖੇਡ ‘ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਤੋਂ ਬਾਅਦ ਉਹ ਖੇਡ ਦੇ ਮੈਦਾਨ ਵਿੱਚ ਦਾਖਲ ਹੋਈ। ਕਮਲਪ੍ਰੀਤ ਕੌਰ ਨੇ ਸਾਲ 2014 ਤੋਂ ਖੇਡ ਵਿੱਚ ਦਿਲਚਸਪੀ ਦਿਖਾਈ ਅਤੇ ਮਿਹਨਤ ਕਰਨੀ ਸ਼ੁਰੂ ਕੀਤੀ। ਉਸ ਦੀ ਸ਼ੁਰੂਆਤੀ ਸਿਖਲਾਈ ਉਸ ਦੇ ਪਿੰਡ ਵਿੱਚ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਤੋਂ ਸ਼ੁਰੂ ਹੋਈ। ਕਮਲਪ੍ਰੀਤ ਦੀ ਮਿਹਨਤ ਅਤੇ ਜਨੂੰਨ ਨੇ ਫਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ 2016 ਵਿੱਚ ਅੰਡਰ -18 ਅਤੇ ਅੰਡਰ -20 ਰਾਸ਼ਟਰੀ ਚੈਂਪੀਅਨ ਬਣੀ।
ਸਾਲ 2019 ਵਿੱਚ ਕਮਲਪ੍ਰੀਤ ਦੋਹਾ ਵਿੱਚ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੰਜਵੇਂ ਸਥਾਨ ‘ਤੇ ਰਹੀ ਸੀ। ਕਮਲਪ੍ਰੀਤ ਨੇ ਡਿਸਕਸ ਥ੍ਰੋਅ ਵਿੱਚ 65 ਮੀਟਰ ਆ ਥ੍ਰੋ ਸੁੱਟਿਆ ਅਤੇ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਬਣੀ। ਉਨ੍ਹਾਂ ਨੇ 2019 ਦੇ ਐਡੀਸ਼ਨ ਵਿੱਚ 60.25 ਮੀਟਰ ਡਿਸਕਸ ਸੁੱਟ ਕੇ ਸੋਨ ਤਗਮਾ ਜਿੱਤਿਆ ਸੀ।
Comment here