CoronavirusIndian PoliticsNationNewsPunjab newsWorld

ਅੱਖਾਂ ‘ਚ ਹੰਝੂ, ਚਿਹਰੇ ‘ਤੇ ਮੁਸਕਾਨ ਦੇ ਨਾਲ ਓਲੰਪਿਕਸ ਤੋਂ ਬਾਹਰ ਹੋਈ ਦਿੱਗਜ਼ ਮੈਰੀ ਕੌਮ, ਹਾਰ ਕੇ ਵੀ ਜਿੱਤਿਆ ਸਭ ਦਾ ਦਿਲ

ਮਹਾਨ ਮੁੱਕੇਬਾਜ਼ ਐਮਸੀ ਮੈਰੀ ਕੌਮ (51 ਕਿਲੋਗ੍ਰਾਮ) ਦਾ ਦੂਜਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਅਤੇ ਭਾਰਤ ਦੀਆਂ ਉਮੀਦਾਂ ਵੀਰਵਾਰ ਨੂੰ ਟੁੱਟ ਗਈਆਂ। ਮੈਰੀ ਕੌਮ ਨੂੰ ਟੋਕਿਓ ਖੇਡਾਂ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਰੀਓ ਓਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਇੰਗਰਿਟ ਵਾਲੈਂਸੀਆ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਮਲਟੀਪਲ ਟਾਈਮ ਏਸ਼ੀਅਨ ਚੈਂਪੀਅਨ ਅਤੇ 2012 ਲੰਡਨ ਓਲੰਪਿਕ ਦੀ ਕਾਂਸੀ ਦਾ ਤਗਮਾ ਜੇਤੂ ਮੈਰੀਕਾਮ ਨੇ ਇਸ ਚੁਣੌਤੀਪੂਰਨ ਮੁਕਾਬਲੇ ਵਿੱਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਉਹ ਅੱਗੇ ਨਹੀਂ ਵੱਧ ਸਕੀ। ਇਹ 38 ਸਾਲਾ ਮਹਾਨ ਮੁੱਕੇਬਾਜ਼ ਦਾ ਆਖਰੀ ਓਲੰਪਿਕ ਮੁਕਾਬਲਾ ਵੀ ਹੋ ਸਕਦਾ ਹੈ। ਜਦੋਂ ਮੈਚ ਦੇ ਅੰਤ ਵਿੱਚ ਰੈਫਰੀ ਨੇ ਵਾਲੈਂਸੀਆ ਦਾ ਹੱਥ ਖੜ੍ਹਾ ਕੀਤਾ, ਮੈਰੀ ਕੌਮ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਤੇ ਚਿਹਰੇ ਉੱਤੇ ਮੁਸਕਾਨ। ਵਾਲੈਂਸੀਆ ਜਿਸ ਤਰੀਕੇ ਨਾਲ ਪਹਿਲੀ ਘੰਟੀ ਤੋਂ ਬਾਅਦ ਖੇਡੀ ਸੀ ਅਜਿਹਾ ਲਗਦਾ ਸੀ ਕਿ ਇਹ ਮੈਚ ਸਖਤ ਹੋਣ ਵਾਲਾ ਹੈ ਅਤੇ ਫਿਰ ਕੁੱਝ ਅਜਿਹਾ ਹੀ ਰਹਿੰਦੇ ਮੈਚ ਵਿੱਚ ਦੇਖਣ ਨੂੰ ਵੀ ਮਿਲਿਆ।

ਦੋਵੇਂ ਮੁੱਕੇਬਾਜ਼ ਸ਼ੁਰੂ ਤੋਂ ਹੀ ਇੱਕ ਦੂਜੇ ਨੂੰ ਮੁੱਕੇ ਮਾਰ ਰਹੀਆਂ ਸਨ, ਪਰ ਵਾਲੈਂਸੀਆ ਨੇ ਸ਼ੁਰੂਆਤੀ ਦੌਰ ਵਿੱਚ 4-1 ਨਾਲ ਦਬਦਬਾ ਬਣਾਇਆ। ਮਨੀਪੁਰ ਦੀ ਤਜਰਬੇਕਾਰ ਮੁੱਕੇਬਾਜ਼ ਮੈਰੀਕਾਮ ਨੇ ਦੂਜੇ ਅਤੇ ਤੀਜੇ ਦੌਰ ਵਿੱਚ 3-2 ਨਾਲ ਜਿੱਤ ਦਰਜ ਕਰਕੇ ਸ਼ਾਨਦਾਰ ਵਾਪਸੀ ਕੀਤੀ। ਪਰ ਵਾਲੈਂਸੀਆ ਸ਼ੁਰੂਆਤੀ ਦੌਰ ਦੀ ਬੜ੍ਹਤ ਕਾਰਨ ਇਹ ਮੈਚ ਜਿੱਤਣ ਵਿੱਚ ਸਫਲ ਰਹੀ। ਮੈਰੀਕਾਮ ਇਸ ਤੋਂ ਪਹਿਲਾਂ 2019 ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਵਾਲੈਂਸੀਆ ਨੂੰ ਹਰਾ ਚੁੱਕੀ ਹੈ। ਕੋਲੰਬੀਆ ਦੀ ਮੁੱਕੇਬਾਜ਼ ਦੀ ਮੈਰੀਕਾਮ ‘ਤੇ ਇਹ ਪਹਿਲੀ ਜਿੱਤ ਹੈ।

ਮੈਰੀਕਾਮ ਦੀ ਤਰ੍ਹਾਂ, 32 ਸਾਲਾ ਵਾਲੈਂਸੀਆ ਵੀ ਆਪਣੇ ਦੇਸ਼ ਲਈ ਬਹੁਤ ਮਹੱਤਵਪੂਰਨ ਖਿਡਾਰੀ ਹੈ। ਉਹ ਓਲੰਪਿਕ ਖੇਡਾਂ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਅਤੇ ਦੇਸ਼ ਲਈ ਓਲੰਪਿਕ ਤਗਮਾ ਜਿੱਤਣ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਹੈ।

Comment here

Verified by MonsterInsights