Site icon SMZ NEWS

ਮੋਦੀ ਸਰਕਾਰ ‘ਤੇ ਰਾਹੁਲ ਦਾ ਵਾਰ, ਕਿਹਾ – ‘ਸੰਸਦ ਦਾ ਸਮਾਂ ਬਰਬਾਦ ਨਾ ਕਰੋ, ਮਹਿੰਗਾਈ, ਕਿਸਾਨਾਂ ਅਤੇ ਪੇਗਾਸਸ ‘ਤੇ ਚਰਚਾ ਕਰਨ ਦਿਓ’

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਂਦਰ ਸਰਕਾਰ ‘ਤੇ ਵਿਰੋਧੀ ਧਿਰ ਨੂੰ ਆਪਣਾ ਕੰਮ ਕਰਨ ਦੀ ਆਗਿਆ ਨਾ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸੰਸਦ ਦਾ ਸਮਾਂ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ। ਮਹਿੰਗਾਈ, ਕਿਸਾਨਾਂ ਅਤੇ ਪੇਗਾਸਸ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣੇ ਚਾਹੀਦੇ ਹਨ।

ਰਾਹੁਲ ਗਾਂਧੀ ਨੇ ਟਵੀਟ ਕੀਤਾ, “ਸਾਡੇ ਲੋਕਤੰਤਰ ਦੀ ਬੁਨਿਆਦ ਇਹ ਹੈ ਕਿ ਸੰਸਦ ਮੈਂਬਰ ਲੋਕਾਂ ਦੀ ਆਵਾਜ਼ ਬਣਨ ਅਤੇ ਰਾਸ਼ਟਰੀ ਮਹੱਤਵ ਦੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕਰਨ। ਮੋਦੀ ਸਰਕਾਰ ਵਿਰੋਧੀ ਧਿਰ ਨੂੰ ਇਹ ਕੰਮ ਕਰਨ ਨਹੀਂ ਦੇ ਰਹੀ।” ਕਾਂਗਰਸੀ ਨੇਤਾ ਨੇ ਜ਼ੋਰ ਦੇ ਕੇ ਕਿਹਾ, “ਸੰਸਦ ਦਾ ਹੋਰ ਸਮਾਂ ਬਰਬਾਦ ਨਾ ਕਰੋ – ਮਹਿੰਗਾਈ, ਕਿਸਾਨਾਂ ਅਤੇ ਪੇਗਾਸਸ ਬਾਰੇ ਗੱਲ ਹੋਵੇ।”

ਪੇਗਾਸਸ, ਮਹਿੰਗਾਈ ਅਤੇ ਕਿਸਾਨ ਅੰਦੋਲਨ ਸਣੇ ਕੁੱਝ ਹੋਰ ਮੁੱਦਿਆਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਵਾਦ ਜਾਰੀ ਹੈ। ਮੌਨਸੂਨ ਇਜਲਾਸ 19 ਜੁਲਾਈ ਤੋਂ ਸ਼ੁਰੂ ਹੋਇਆ ਸੀ, ਪਰ ਹੁਣ ਤੱਕ ਦੋਵਾਂ ਸਦਨਾਂ ਦੀ ਕਾਰਵਾਈ ਹੰਗਾਮਾ ਭਰਭੂਰ ਰਹੀ ਹੈ।

Exit mobile version