ਕਰਨਾਟਕ ਵਿੱਚ ਅੱਜ ਤੋਂ ਨਵੇਂ ਮੁੱਖ ਮੰਤਰੀ ਬਸਵਰਾਜ ਐਸ ਬੋਮਮਾਈ ਦਾ ਸ਼ਾਸਨ ਚੱਲੇਗਾ। ਬਸਵਰਾਜ ਬੋਮਮਾਈ ਨੇ ਬੁੱਧਵਾਰ ਸਵੇਰੇ 11 ਵਜੇ ਰਾਜ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ।

ਅਜੇ ਸਿਰਫ ਬੀ. ਬੋਮਮਾਈ ਨੇ ਸਹੁੰ ਚੁੱਕੀ ਹੈ, ਯਾਨੀ ਮੰਤਰੀ ਮੰਡਲ ਦਾ ਵਿਸਥਾਰ ਬਾਅਦ ਵਿੱਚ ਕੀਤਾ ਜਾਵੇਗਾ। ਬੁੱਧਵਾਰ ਨੂੰ ਸਹੁੰ ਚੁੱਕਣ ਤੋਂ ਪਹਿਲਾਂ, ਬੋਮਮਾਈ ਨੇ ਕੁੱਝ ਨੇਤਾਵਾਂ ਨਾਲ ਬਾਲਾਬਰੂਈ ਗੈਸਟ ਹਾਊਸ ਨੇੜੇ ਅੰਜਨੇਆ ਮੰਦਰ ਦਾ ਦੌਰਾ ਕੀਤਾ ਅਤੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਂਦਿਆਂ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਕਰਨਾਟਕ ਵਿੱਚ ਬੀ.ਐੱਸ ਯੇਦੀਯੁਰੱਪਾ ਦੇ ਅਸਤੀਫੇ ਤੋਂ ਬਾਅਦ, ਭਾਰਤੀ ਜਨਤਾ ਪਾਰਟੀ ਨੇ ਬਸਵਰਾਜ ਐਸ ਬੋਮਮਾਈ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਹੈ।
ਬੀਜੇਪੀ ਵਿਧਾਇਕ ਦਲ ਦੀ ਬੈਠਕ ਮੰਗਲਵਾਰ ਨੂੰ ਬੰਗਲੁਰੂ ਵਿੱਚ ਕੇਂਦਰੀ ਨਿਗਰਾਨਾਂ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਬੋਮਮਾਈ ਦੇ ਨਾਮ ‘ਤੇ ਮੋਹਰ ਲੱਗੀ।
Comment here