ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਨੂੰ ਅੱਠ ਮਹੀਨੇ ਬੀਤ ਗਏ ਹਨ। ਇਸ ਦੌਰਾਨ ਮਹਿਲਾਵਾਂ ਜੋ ਬਰਾਬਰ ਦੀਆਂ ਭਾਈਵਾਲ ਸਨ ਅੱਜ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਦਾ ਸੰਚਾਲਨ ਕਰਨਗੀਆਂ।

ਮਹਿਲਾਵਾਂ ਇਸ ਦੌਰਾਨ ਮੌਜੂਦਾ ਭਾਰਤੀ ਖੇਤੀਬਾੜੀ ਪ੍ਰਣਾਲੀ ਅਤੇ ਅੰਦੋਲਨ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਨਾਲ ਖੇਤੀਬਾੜੀ ਕਾਨੂੰਨਾਂ ਦੇ ਤਮਾਮ ਪਹਿਲੂਆਂ ‘ਤੇ ਆਪਣੀ ਰਾਏ ਜ਼ਾਹਿਰ ਕਰਨਗੀਆਂ।
ਦਰਅਸਲ, ਕਿਸਾਨ ਸੰਸਦ ਵਿੱਚ ਸ਼ਾਮਿਲ ਹੋਣ ਲਈ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਮਹਿਲਾ ਕਿਸਾਨ ਮੋਰਚੇ ‘ਤੇ ਪਹੁੰਚ ਰਹੀਆਂ ਹਨ । ਕਿਸਾਨ ਸੰਸਦ ਦੇ ਤਿੰਨ ਸੈਸ਼ਨਾਂ ਦੌਰਾਨ ਮਹਿਲਾਵਾਂ ਖੇਤੀਬਾੜੀ ਕਾਨੂੰਨ, ਖ਼ਾਸਕਰ ਮੰਡੀ ਐਕਟ ਬਾਰੇ ਆਪਣੇ ਵਿਚਾਰ ਰੱਖਣਗੀਆਂ ।

ਇਸ ਦੇ ਨਾਲ ਉਹ ਸਾਰੇ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕਰਨਗੇ ਤਾਂ ਜੋ ਕਿਸਾਨਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਆਪਣੀ ਭੂਮਿਕਾ ਨਿਭਾ ਸਕਣ।
ਮਹਿਲਾ ਕਿਸਾਨ ਸੰਸਦ ਵਿੱਚ 200 ਕਿਸਾਨ ਨੁਮਾਇੰਦੇ ਸ਼ਾਮਿਲ ਹੋਣਗੇ। ਇਨ੍ਹਾਂ ਵਿੱਚ ਪੰਜਾਬ ਦੀਆਂ 100 ਜਦਕਿ ਹੋਰ ਰਾਜਾਂ ਤੋਂ 100 ਮਹਿਲਾ ਪ੍ਰਤੀਨਿਧੀਆਂ ਸ਼ਾਮਿਲ ਹੋਣਗੀਆਂ । ਇਸ ਦੌਰਾਨ ਤਿੰਨ ਸੈਸ਼ਨਾਂ ਵਿੱਚ ਪ੍ਰਧਾਨ ਤੇ ਉਪ-ਪ੍ਰਧਾਨ ਵੀ ਮਹਿਲਾਵਾਂ ਹੋਣਗੀਆਂ । ਇਸ ਦੌਰਾਨ ਕਿਸਾਨ ਸੰਸਦ ਜ਼ਰੂਰੀ ਵਸਤੂਆਂ ਸੋਧ ਐਕਟ 2020 ਅਤੇ ਕਿਸਾਨਾਂ ਅਤੇ ਖਪਤਕਾਰਾਂ ‘ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
Comment here