Site icon SMZ NEWS

ਸੰਸਦ ‘ਚ ਹੰਗਾਮਾ ਜਾਰੀ, ਲੋਕ ਸਭਾ ਸਪੀਕਰ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

ਮੌਨਸੂਨ ਸੈਸ਼ਨ ਦਾ ਦੂਜਾ ਹਫਤਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹੁਣ ਤੱਕ ਦੋਵਾਂ ਸਦਨਾਂ ਦੀ ਕਾਰਵਾਈ ਹੰਗਾਮਾ ਭਰਭੂਰ ਰਹੀ ਹੈ। ਇਹੋ ਸੰਭਾਵਨਾਵਾਂ ਅੱਜ ਵੀ ਨਜ਼ਰ ਆ ਰਹੀਆਂ ਹਨ।

parliament monsoon session 2021

ਵਿਰੋਧੀ ਧਿਰ ਪੇਗਾਸਸ ਜਾਸੂਸੀ ਘੁਟਾਲੇ, ਕਿਸਾਨ ਅੰਦੋਲਨ, ਕੋਰੋਨਾ ਦੁਖਾਂਤ ਵਰਗੇ ਮੁੱਦਿਆਂ ‘ਤੇ ਹਮਲੇ ਕਰ ਰਹੀ ਹੈ। ਅੱਜ ਵੀ ਇਨ੍ਹਾਂ ਮੁੱਦਿਆਂ ‘ਤੇ ਵਿਵਾਦ ਜਾਰੀ ਹੈ। ਇਸ ਦੌਰਾਨ ਲੋਕਸਭਾ ਦੇ ਸਪੀਕਰ ਓਮ ਬਿਰਲਾ ਮਾਨਸੂਨ ਸੈਸ਼ਨ ਦੌਰਾਨ ਸੰਸਦ ਵਿੱਚ ਚੱਲ ਰਹੇ ਹੰਗਾਮੇ ਨੂੰ ਖਤਮ ਕਰਨ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਾਂਗਰਸ ਨੇਤਾ ਮਨੀਸ਼ ਤਿਵਾਰੀ ਅਤੇ ਐਨਸੀਪੀ ਨੇਤਾ ਸੁਪ੍ਰਿਆ ਸੂਲੇ ਨਾਲ ਮੁਲਾਕਾਤ ਕੀਤੀ ਸੀ।

ਹਾਲਾਂਕਿ ਹੁਣ ਫਿਰ ਵਿਰੋਧੀ ਧਿਰ ਦੇ ਜ਼ੋਰਦਾਰ ਹੰਗਾਮੇ ਤੋਂ ਬਾਅਦ ਲੋਕ ਸਭਾ ਦੁਪਹਿਰ 2.45 ਵਜੇ ਅਤੇ ਰਾਜ ਸਭਾ ਦੁਪਹਿਰ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

Exit mobile version