ਅਬੋਹਰ ਦੇ ਚੰਡੀਗੜ੍ਹ ਮੁਹੱਲੇ ਤੋਂ ਰੂਹ ਕੰਬਾਈ ਘਟਨਾ ਸਾਹਮਣੇ ਆਈ ਹੈ, ਜਿਥੇ ਬੇਰਹਿਮ ਦਾਦਾ ਨੇ ਪੋਤੇ, ਉਸਦੀ ਪਤਨੀ ਤੇ ਇਕ ਸਾਲਾ ਦੀ ਪੜਪੋਤਰੀ ਨੂੰ ਪੈਟਰੋਲ ਪਾ ਕੇ ਅੱਗ ਲਾ ਦੱਤੀ। ਘਟਨਾ ਵਿੱਚ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਪਤੀ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਪਤਨੀ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ, ਜਦੋਂ ਕਿ ਇਕ ਸਾਲਾ ਪੋਤੀ ਪੋਤੀ ਵਾਲ-ਵਾਲ ਬਚ ਗਈ।
ਅੰਗਰੇਜ਼ ਸਿੰਘ (40) ਪਤਨੀ ਗਗਨਦੀਪ ਕੌਰ ਅਤੇ ਇਕ ਸਾਲ ਦੀ ਲੜਕੀ ਜਸ਼ਨਪ੍ਰੀਤ ਕੌਰ ਨਾਲ ਆਪਣੇ ਘਰ ਸੁੱਤਾ ਪਿਆ ਸੀ, ਜਦੋਂ ਉਸ ਦੇ ਦਾਦਾ ਤਾਰਾ ਚੰਦ ਨੇ ਸਵੇਰੇ 4 ਵਜੇ ਬਾਲਟੀ ਵਿਚ ਪੈਟਰੋਲ ਪਾ ਕੇ ਉਨ੍ਹਾਂ ਤਿੰਨਾਂ ‘ਤੇ ਛਿੜਕ ਦਿੱਤਾ ਤੇ ਕੇ ਅੱਗ ਲਾ ਦਿੱਤੀ। ਕਮਰੇ ਵਿੱਚ ਹਨੇਰਾ ਹੋਣ ਕਰਕੇ ਅੰਗਰੇਜ਼ ਸਿੰਘ ਅੱਗ ਦੀ ਲਪੇਟ ਵਿਚ ਆ ਗਿਆ। ਜਦੋਂ ਪਤਨੀ ਨੂੰ ਪਤਾ ਲੱਗਿਆ ਤਾਂ ਉਸਨੇ ਕੰਬਲ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ, ਜਦਕਿ 1 ਸਾਲ ਦੀ ਇਕ ਬੱਚੀ ਵਾਲ-ਵਾਲ ਬਚ ਗਈ।
ਗਗਨਦੀਪ ਕੌਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਅੰਗਰੇਜ਼ ਸਿੰਘ ਦੀਆਂ ਦੋਵੇਂ ਲੱਤਾਂ ਝੁਲਸ ਗਈਆਂ ਸਨ। ਰੌਲਾ ਪਾਉਣ ‘ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਅੰਗਰੇਜ਼ ਸਿੰਘ ਨੂੰ ਸਰਕਾਰੀ ਹਸਪਤਾਲ ਲੈ ਗਏ, ਜਿਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ।
ਅੰਗਰੇਜ਼ ਦੀ ਮਾਂ ਮਲਕੀਤ ਕੌਰ ਨੇ ਦੱਸਿਆ ਕਿ ਅੰਗਰੇਜ਼ ਸਿੰਘ ਨੂੰ ਉਸ ਦੇ ਦਾਦਾ ਤਾਰਾ ਚੰਦ ਨੇ ਜਗ੍ਹਾ ਦਿੱਤੀ ਸੀ। ਅੰਗਰੇਜ਼ ਨੇ ਇਸ ਉੱਤੇ ਕਮਰੇ ਬਣਾ ਦਿੱਤੇ ਤੇ ਰਹਿਣ ਲੱਗਾ ਹੈ। ਹੁਣ ਅੰਗਰੇਜ਼ ਦਾ ਦਾਦਾ ਉਸ ਜਗ੍ਹਾ ਨੂੰ ਛੁਡਵਾਉਣਾ ਚਾਹੁੰਦਾ ਹੈ, ਜਦਕਿ ਅੰਗਰੇਜ਼ ਉਸ ਨੂੰ ਖਰਚਾ-ਪਾਣੀ ਵੀ ਦਿੰਦਾ ਹੈ। ਤਾਰਾ ਚੰਦ ਨੇ ਉਸ ਦੀ ਹੱਤਿਆ ਦੇ ਇਰਾਦੇ ਨਾਲ ਪੈਟਰੋਲ ਪਾ ਕੇ ਉਸਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।
ਉਸਨੇ ਦੱਸਿਆ ਕਿ ਤਾਰਾ ਚੰਦ ਨੇ ਮੰਨਿਆ ਹੈ ਕਿ ਉਸਨੇ ਇਸੇ ਇਰਾਦੇ ਨਾਲ ਇਕ ਹਜ਼ਾਰ ਰੁਪਏ ਦਾ ਪੈਟਰੋਲ ਖਰੀਦਿਆ ਹੈ, ਜਿਸ ਵਿਚੋਂ ਕੁਝ ਘਰੋਂ ਬਰਾਮਦ ਕਰ ਲਿਆ ਗਿਆ ਹੈ। ਪਰਿਵਾਰ ਵੱਲੋਂ ਬਣਾਈ ਗਈ ਵੀਡੀਓ ਵਿਚ ਉਸਨੇ ਇਹ ਵੀ ਮੰਨਿਆ ਹੈ ਕਿ ਉਹ ਅੰਗਰੇਜ਼ ਨੂੰ ਅੱਗ ਲਾ ਕੇ ਮਾਰਨਾ ਚਾਹੁੰਦਾ ਹੈ ਕਿਉਂਕਿ ਅੰਗਰੇਜ਼ ਨੇ ਉਸਦੀ ਜਗ੍ਹਾ ਉੱਤੇ ਕਬਜ਼ਾ ਕਰ ਲਿਆ ਹੈ।
ਦੂਜੇ ਪਾਸੇ ਇਹ ਮਾਮਲਾ ਪੁਲਿਸ ਕੋਲ ਵੀ ਪਹੁੰਚ ਗਿਆ ਹੈ ਅਤੇ ਵੀਡੀਓ ਦੇ ਅਧਾਰ ‘ਤੇ ਪੁਲਿਸ ਕਾਰਵਾਈ ਕਰ ਰਹੀ ਹੈ। ਇਸ ਸਬੰਧ ਵਿੱਚ ਡੀਐਸਪੀ ਰਾਹੁਲ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਵੀਡੀਓ ਵੇਖੀ ਹੈ। ਮਾਮਲਾ ਬਹੁਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਅੰਗਰੇਜ਼ ਰੈਫਰ ਕਰ ਦਿੱਤਾ ਗਿਆ ਹੈ। ਮੁਲਜ਼ਮ ਤਾਰਾ ਚੰਦ ਖ਼ਿਲਾਫ਼ ਕਾਤਲਾਨਾ ਹਮਲੇ ਕਰਨ ਦੇ ਦੋਸ਼ ਹੇਠ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ।