ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਪਾਰੀ ਵਿੰਗ ਦੇ ਆਗੂ ਮਾਰੀਯੂਰ ਰਾਮਦੋਸ ਗਣੇਸ਼ ਅਤੇ ਉਸ ਦੇ ਭਰਾ ਮਾਰੀਯੂਰ ਰਾਮਦੋਸ ਸਵਾਮੀਨਾਥਨ ਉੱਤੇ 600 ਕਰੋੜ ਦੀ ਧੋਖਾਧੜੀ ਦਾ ਦੋਸ਼ ਲੱਗਿਆ ਹੈ।

ਤਾਮਿਲਨਾਡੂ ਦੇ ਕੁੰਬਕੋਨਮ ਵਿੱਚ, ਦੋਵਾਂ ‘ਹੈਲੀਕਾਪਟਰ ਬ੍ਰਦਰਜ਼’ ਦੇ ਪੋਸਟਰ ਹਰ ਥਾਂ ਲਗਾਏ ਗਏ ਹਨ। ਲੋਕਾਂ ਨੇ ਇਨ੍ਹਾਂ ਦੋਵਾਂ ਭਰਾਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ‘ਹੈਲੀਕਾਪਟਰਜ਼ ਬ੍ਰਦਰਜ਼’, ਜੋ ਤਿਰੂਵਰੂਰ ਦੇ ਵਸਨੀਕ ਹਨ, ਛੇ ਸਾਲ ਪਹਿਲਾਂ ਕੁੰਬਕੋਨਮ ਵਿੱਚ ਵਸ ਗਏ ਸਨ ਅਤੇ ਡੇਅਰੀ ਦਾ ਕਾਰੋਬਾਰ ਚਲਾ ਰਹੇ ਸਨ। ਇਨ੍ਹਾਂ ਦੋਵਾਂ ਭਰਾਵਾਂ ਨੇ ਵਿਕਟਰੀ ਫਾਈਨੈਂਸ ਨਾਮ ਦੀ ਇੱਕ ਵਿੱਤੀ ਸੰਸਥਾ ਸ਼ੁਰੂ ਕੀਤੀ ਸੀ ਅਤੇ 2019 ਵਿੱਚ ਅਰਜੁਨ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਨਾਮ ਦੀ ਇੱਕ ਹਵਾਬਾਜ਼ੀ ਕੰਪਨੀ ਰਜਿਸਟਰ ਕੀਤੀ ਦੋਵਾਂ ਨੇ ਲੋਕਾਂ ਨੂੰ ਆਪਣੇ ਪੈਸੇ ਨੂੰ ਦੁਗਣਾ ਕਰਨ ਦੇ ਨਾਮ ‘ਤੇ ਨਿਵੇਸ਼ ਵੀ ਕਰਵਾਇਆ ਸੀ।

ਹਾਲਾਂਕਿ ਭਰਾਵਾਂ ਨੇ ਆਪਣਾ ਵਾਅਦਾ ਵਫ਼ਾਦਾਰੀ ਨਾਲ ਪੂਰਾ ਕੀਤਾ, ਪਰ ਕੋਰੋਨਾ ਮਹਾਂਮਾਰੀ ਕਾਰਨ ਚੀਜ਼ਾਂ ਵਿਗੜਦੀਆਂ ਗਈਆਂ। ਜਦੋਂ ਯੋਜਨਾ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੇ ਆਪਣੇ ਪੈਸੇ ਦੀ ਮੰਗ ਕੀਤੀ, ਤਾਂ ਭਰਾਵਾਂ ਨੇ ਪੈਸੇ ਵਾਪਿਸ ਨਹੀਂ ਕੀਤੇ। ਜ਼ਫਰਉੱਲਾ ਅਤੇ ਫੈਰਾਜ ਬਾਨੋ ਨਾਮ ਦਾ ਜੋੜਾ ਜੋ ਕੰਪਨੀ ਵਿੱਚ ਨਿਵੇਸ਼ ਕਰਦਾ ਸੀ, ਨੇ ਤੰਜਾਵਰ ਦੇ ਐਸਪੀ ਦੇਸ਼ਮੁਖ ਸ਼ੇਖਰ ਸੰਜੇ ਕੋਲ ਸ਼ਿਕਾਇਤ ਦਰਜ ਕਰਵਾਈ। ਜੋੜੇ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਭਰਾਵਾਂ ਦੀ ਮਾਲਕੀ ਵਾਲੀ ਵਿੱਤੀ ਇਕਾਈ ਵਿੱਚ 15 ਕਰੋੜ ਰੁਪਏ ਜਮ੍ਹਾ ਕਰਵਾਏ ਸਨ। ਜੋ ਉਨ੍ਹਾਂ ਨੂੰ ਕਦੇ ਵਾਪਿਸ ਨਹੀਂ ਮਿਲੇ ਅਤੇ ਕਥਿਤ ਤੌਰ ਤੇ ਭਰਾਵਾਂ ਦੁਆਰਾ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਯੋਜਨਾ ਦੇ ਤਹਿਤ ਦੋਵਾਂ ਭਰਾਵਾਂ ਨੂੰ 25 ਲੱਖ ਰੁਪਏ ਦੇਣ ਵਾਲੇ ਗੋਵਿੰਦਰਾਜ ਨੇ ਕਿਹਾ, “ਮੈਂ ਦੋਸਤਾਂ ਅਤੇ ਪਰਿਵਾਰ ਤੋਂ ਕਰਜ਼ਾ ਲੈ ਕੇ 25 ਲੱਖ ਰੁਪਏ ਦਿੱਤੇ ਸਨ।”
ਇੱਕ ਹੋਰ ਨਿਵੇਸ਼ਕ ਏ.ਸੀ.ਐੱਨ ਰਾਜਨ ਨੇ ਕਿਹਾ, ‘ਮੈਂ ਆਪਣੀ ਧੀ ਦੇ ਗਹਿਣੇ ਗਿਰਵੀ ਰੱਖੇ ਅਤੇ 10 ਲੱਖ ਮਿਲੇ ਅਤੇ ਦੋਸਤਾਂ ਤੋਂ 40 ਲੱਖ ਰੁਪਏ ਉਧਾਰ ਲਏ ਅਤੇ ਇੱਕ ਸਾਲ ਦੀ ਯੋਜਨਾ ਵਿੱਚ ਭਰਾਵਾਂ ਨੂੰ 50 ਲੱਖ ਰੁਪਏ ਦਿੱਤੇ, ਵਿਆਜ ਦੇ ਨਾਲ ਮੈਂ ਆਪਣੀ ਮੂਲ ਰਕਮ ਵੀ ਗੁਆ ਦਿੱਤੀ, ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਾਰਵਾਈ ਕਰੋ ਅਤੇ ਪੈਸੇ ਵਾਪਿਸ ਕਰਨ ਵਿੱਚ ਸਾਡੀ ਸਹਾਇਤਾ ਕਰੋ। ਮਾਰੀਯੂਰ ਰਾਮਦੋਸ ਗਣੇਸ਼ ਨੇ ਸਾਲ 2019 ‘ਚ ਆਪਣੇ ਬੱਚੇ ਦੇ ਪਹਿਲੇ ਜਨਮਦਿਨ ਦੌਰਾਨ ਇੱਕ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਸੀ। ਉਦੋਂ ਤੋਂ ਉਹ ਹੈਲੀਕਾਪਟਰ ਬ੍ਰਦਰਜ਼ ਵਜੋਂ ਜਾਣੇ ਜਾਂਦੇ ਹਨ।
ਤੰਜਾਵਰ ਜ਼ਿਲ੍ਹਾ ਅਪਰਾਧ ਸ਼ਾਖਾ ਨੇ ਦੋਵਾਂ ਭਰਾਵਾਂ ਅਤੇ ਦੋ ਹੋਰਨਾਂ ਖਿਲਾਫ ਧੋਖਾਧੜੀ, ਵਿਸ਼ਵਾਸ ਦੀ ਉਲੰਘਣਾ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਤਹਿਤ ਆਈਪੀਸੀ ਦੀ ਧਾਰਾ 406, 420 ਅਤੇ 120 (ਬੀ) ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਹੁਣ ਤੱਕ ਇੱਕ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਹੈ। ਜੋ ਦੋਵਾਂ ਭਰਾਵਾਂ ਦੀ ਕੰਪਨੀ ਦਾ ਮੈਨੇਜਰ ਮੰਨਿਆ ਜਾਂ ਰਿਹਾ ਹੈ। ਫਿਲਹਾਲ ਦੋਵੇਂ ਭਰਾ ਫਰਾਰ ਹਨ। ਵਿਵਾਦ ਤੋਂ ਬਾਅਦ ਭਾਜਪਾ ਨੇ ਗਣੇਸ਼ ਨੂੰ ਹਟਾ ਦਿੱਤਾ ਹੈ। ਤੰਜਾਵਰ (ਉੱਤਰੀ) ਭਾਜਪਾ ਨੇਤਾ ਐਨ ਸਤੀਸ਼ ਕੁਮਾਰ ਨੇ 18 ਜੁਲਾਈ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਗਣੇਸ਼ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
Comment here