Site icon SMZ NEWS

ਸਿੱਧੂ ਦੀ ਤਾਜਪੋਸ਼ੀ ਤੋਂ ਬਾਅਦ ਵੱਡਾ ਹੰਗਾਮਾ- ਕਾਂਗਰਸ ਭਵਨ ਦੀ ਛੱਤ ‘ਤੇ ਚੜ੍ਹੇ ਕੱਚੇ ਅਧਿਆਪਕ, ਪੁਲਿਸ ਨੇ ਲਏ ਹਿਰਾਸਤ ‘ਚ

ਨਵੇਂ ਨਿਯੁਕਤ ਕੀਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਰਜਕਾਰੀ ਮੁਖੀਆਂ ਦੇ ਤਾਜਪੋਸ਼ੀ ਸਮਾਗਮ ਤੋਂ ਤੁਰੰਤ ਬਾਅਦ ਕੱਚੇ ਅਧਿਆਪਕ ਪੰਜਾਬ ਕਾਂਗਰਸ ਦੀ ਇਮਾਰਤ ਦੀ ਛੱਤ ’ਤੇ ਚੜ੍ਹ ਗਏ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਜਿਵੇਂ ਦੀ ਤਾਜਪੋਸ਼ੀ ਦਾ ਪ੍ਰੋਗਰਾਮ ਪੂਰਾ ਹੋਇਆ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਣੇ ਸਾਰੇ ਕਾਂਗਰਸੀ ਆਗੂ ਕਾਂਗਰਸ ਭਵਨ ਤੋਂ ਨਿਕਲ ਗਏ ਸਨ। ਉਸ ਤੋਂ ਬਾਅਦ ਪੰਜਾਬ ਭਰ ਤੋਂ ਆਏ ਕਾਂਗਰਸੀ ਵਰਕਰ ਅਚਾਨਕ ਕਾਂਗਰਸ ਭਵਨ ਵੱਲ ਭੱਜਣ ਲੱਗੇ। ਪੁਲਿਸ ਦੀ ਸੁਰੱਖਿਆ ਵਿਵਸਥਾ ਨੂੰ ਕੱਚੇ ਅਧਿਆਪਕਾਂ ਨੇ ਇੱਕ ਮਿੰਟ ਵਿੱਚ ਤਾਰ-ਤਾਰ ਕਰ ਦਿੱਤਾ।

ਇਸ ਦੌਰਾਨ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ। ਅਧਿਆਪਕਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ‘ਤੇ ਹੁਣ ਉਨ੍ਹਾਂ ਨੂੰ ਕੋਈ ਭਰੋਸਾ ਹਨੀਂ ਰਿਹਾ। ਭਾਵੇਂ ਸਿੱਧੂ ਨੇ ਸਟੇਜ ਤੋਂ ਟੀਚਰਾਂ ਦਾ ਵੀ ਜ਼ਿਕਰ ਕੀਤਾ ਸੀ ਪਰ ਜਦੋਂ ਤੱਕ ਸਰਕਾਰ ਵੱਲੋਂ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਜਾਂਦਾ ਉਹ ਕਿਸੇ ਵੀ ਗੱਲ ‘ਤੇ ਭਰੋਸਾ ਨਹੀਂ ਕਰ ਸਕਦੇ।

ਚੰਡੀਗੜ੍ਹ ਪੁਲਿਸ ਉਥੇ ਪਹੁੰਚੀ ਅਤੇ ਅਧਿਆਪਕਾਂ ਨੂੰ ਜ਼ਬਰਦਸੀ ਛੱਤ ਤੋਂ ਹੇਠਾਂ ਉਤਾਰਿਆ। ਪੁਲਿਸ ਨੇ ਪੰਜਾਬ ਸਰਕਾਰ ਤੋਂ ਪੱਕੀ ਨੌਕਰੀ ਦੀ ਮੰਗ ਕਰ ਰਹੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਰੋਹ ਦੌਰਾਨ ਪੰਜਾਬ ਭਵਨ ਦੇ ਬਾਹਰ ਦਰਜਨਾਂ ਪੁਲਿਸ ਵਾਲਿਆਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਏਆਈਜੀ ਤੇ ਐਸਐਸਪੀ ਸਣੇ ਕਈ ਐਸਪੀ ਤੇ ਡੀਐਸਪੀ ਸੁਰੱਖਿਆ ਵਿੱਚ ਲਗਾਏ ਗਏ ਸਨ।

ਜਿਵੇਂ ਹੀ ਪ੍ਰੋਗਰਾਮ ਖ਼ਤਮ ਹੋਇਆ, ਉਸ ਤੋਂ ਬਾਅਦ ਪੁਲਿਸ ਉਥੋਂ ਪਿੱਛੇ ਹਟ ਗਈ, ਤਾਂ ਸਾਰੀ ਭੀੜ ਇਮਾਰਤ ਦੇ ਅੰਦਰ ਚਲੀ ਗਈ। ਇਸ ਦੌਰਾਨ ਭੀੜ ਵਿੱਚ ਲੁਕੇ ਕੱਚੇ ਅਧਿਆਪਕਾਂ ਨੇ ਪੰਜਾਬ ਕਾਂਗਰਸ ਭਵਨ ਦੀ ਛੱਤ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਇਸ ਬਾਰੇ ਪਤਾ ਲਗਿਆ ਤਾਂ ਉਨਹਾਂ ਛੱਤ ‘ਤੇ ਚੜ੍ਹ ਕੇ ਔਰਤਾਂ ਨੂੰ ਹੇਠਾਂ ਲਾਹਿਆ ਅਤੇ ਬੱਸ ਵਿੱਚ ਭਰ ਕੇ ਉਨ੍ਹਾਂ ਨੂੰ ਥਾਣੇ ਲੈ ਗਏ।

Exit mobile version