Site icon SMZ NEWS

ਰਾਏਗੜ ‘ਚ ਪਹਾੜ ਡਿੱਗਣ ਕਾਰਨ 36 ਦੀ ਲੋਕਾਂ ਦੀ ਮੌਤ, 70 ਤੋਂ ਵੱਧ ਲਾਪਤਾ, ਰਾਹਤ ਕਾਰਜ ਜਾਰੀ

ਮਹਾਰਾਸ਼ਟਰ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਜਨਜੀਵਨ ਤਹਿਸ ਨਹਿਸ ਹੋ ਗਿਆ ਹੈ। ਰਾਏਗੜ੍ਹ, ਰਤਨਗਿਰੀ, ਪਾਲਘਰ, ਠਾਣੇ ਅਤੇ ਨਾਗਪੁਰ ਦੇ ਕੁੱਝ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮੀਂਹ ਕਾਰਨ ਰਾਜ ਵਿੱਚ ਹੁਣ ਤੱਕ 41 ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ।

ਇਸ ਵੇਲੇ ਇੱਕ ਵੱਡੀ ਖਬਰ ਰਾਏਗੜ ਤੋਂ ਆ ਰਹੀ ਹੈ, ਜਿੱਥੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਰਾਏਗੜ ਦੇ ਪਿੰਡ ਤਲਾਈ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਅਚਾਨਕ ਪਹਾੜ ਦਾ ਮਲਬਾ ਡਿੱਗ ਗਿਆ। ਜਿਸ ਦੇ ਹੇਠਾਂ 35 ਮਕਾਨ ਦੱਬੇ ਆ ਗਏ। ਇਸ ਹਾਦਸੇ ਵਿੱਚ 36 ਲੋਕਾਂ ਦੀ ਮੌਤ ਹੋ ਗਈ। ਉਸੇ ਸਮੇਂ, 70 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ। 15 ਲੋਕਾਂ ਨੂੰ ਬਚਾਇਆ ਗਿਆ ਹੈ, ਜਦਕਿ 30 ਤੋਂ ਵੱਧ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋਏ ਹਨ। ਖਦਸਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।

ਐਨਡੀਆਰਐਫ ਦੀ ਟੀਮ ਬਚਾਅ ਕਾਰਜ ਚਲਾ ਰਹੀ ਹੈ। ਹਾਲਾਂਕਿ, ਭਾਰੀ ਬਾਰਿਸ਼ ਕਾਰਨ ਰਾਹਤ ਕਾਰਜਾਂ ਵਿੱਚ ਵੀ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਦੇ ਕਾਰਨ, ਕੋਂਕਣ ਰੇਲ ਮਾਰਗ ‘ਤੇ ਕਈ ਥਾਵਾਂ ‘ਤੇ ਲੈਂਡਸਲਾਈਡ ਹੋਈ ਹੈ। ਬਾਰਿਸ਼ ਕਾਰਨ ਰਤਨਾਗਿਰੀ ਜ਼ਿਲੇ ਵਿੱਚ ਰੇਲ ਸੇਵਾ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਪੰਜ ਹਜ਼ਾਰ ਤੋਂ ਵੱਧ ਯਾਤਰੀ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

Exit mobile version