ਅੱਜ ਦੋਵਾਂ ਸਦਨਾਂ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ, ਜਿਸ ਤੋਂ ਬਾਅਦ ਲੋਕ ਸਭਾ ਅਤੇ ਰਾਜ ਸਭਾ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਧਿਰ ਨੇ ਕਿਸਾਨਾਂ, ਪੇਗਾਸਸ ਅਤੇ ਕੋਰੋਨਾ ਦਾ ਮੁੱਦਾ ਚੁੱਕਿਆ ਹੈ।

ਅੱਜ ਦਾ ਦਿਨ ਸੰਸਦ ਦੇ ਲਈ ਬਹੁਤ ਅਹਿਮ ਦਿਨ ਰਹਿਣ ਵਾਲਾ ਹੈ। ਕਿਉਂਕ ਮਾਨਸੂਨ ਸੈਸ਼ਨ ਦੀ ਕਾਰਵਾਈ ਦਾ ਅੱਜ ਤੀਜਾ ਦਿਨ ਹੈ। ਜਦਕਿ ਇਸ ਦੇ ਨਾਲ ਹੀ ਅੱਜ ਜੰਤਰ-ਮੰਤਰ ਵਿਖੇ ਕਿਸਾਨ ਸੰਸਦ ਵੀ ਚੱਲੇਗੀ। ਇਸ ਦੇ ਨਾਲ ਹੀ ‘ਆਕਸੀਜਨ ਦੀ ਘਾਟ ਕਾਰਨ ਮੌਤ ਨਾ ਹੋਣ’ ਦੇ ਜਵਾਬ ਨੂੰ ਲੈ ਕੇ ਸਦਨ ਦੇ ਅੰਦਰ ਵੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਇਸ ‘ਤੇ ਵਿਰੋਧੀ ਧਿਰ ਵਿਸ਼ੇਸ਼ ਅਧਿਕਾਰ ਮਤੇ ਦੀ ਉਲੰਘਣਾ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
ਇਸ ਤੋਂ ਇਲਾਵਾ, ਪੇਗਾਸਸ ਜਾਸੂਸ ਵਿਵਾਦ ਦਾ ਮੁੱਦਾ ਵੀ ਭੱਖਦਾ ਮਸਲਾ ਬਣ ਸਕਦਾ ਹੈ। ਇਸ ਮੌਨਸੂਨ ਸੈਸ਼ਨ ਵਿੱਚ ਕਿਸਾਨਾਂ ਦੇ ਮੁੱਦੇ ਤੋਂ ਇਲਾਵਾ ਵਿਰੋਧੀ ਧਿਰ ਕੋਰੋਨਾ, ਪੈਗਾਸਸ, ਮਹਿੰਗਾਈ ਵਰਗੇ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਵਿੱਚ ਲੱਗੀ ਹੋਈ ਹੈ। ਸਦਨ ਦੀ ਕਾਰਵਾਈ ਵਿੱਚ ਅਜੇ ਤੱਕ ਕੁੱਝ ਖਾਸ ਨਹੀਂ ਹੋਇਆ ਹੈ।
Comment here