CoronavirusIndian PoliticsNationNewsPunjab newsWorld

‘ਕਿਸਾਨਾਂ ਦੀ ਜ਼ਮੀਨ ਖੋਹ ਸਨਅਤਕਾਰਾਂ ਨੂੰ ਦੇਣਾ ਚਾਹੁੰਦੀ ਹੈ ਸਰਕਾਰ, ਕਿਸਾਨ ਪਿਕਨਿਕ ਨਹੀਂ ਮਨਾ ਰਹੇ, ਆਪਣੀ ਜਾਨ ਗੁਆ ​​ਰਹੇ ਨੇ’ : ਭਗਵੰਤ ਮਾਨ

ਕਿਸਾਨ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਸੜਕ ਤੋਂ ਪਾਰਲੀਮੈਂਟ ਤੱਕ ਪ੍ਰਦਰਸ਼ਨ ਕਰ ਵਾਪਿਸ ਲੈਣ ਦੀ ਮੰਗ ਕਰ ਰਹੇ ਹਨ। ਕਿਸਾਨ ਅੱਜ ਵੀ ਭਾਰੀ ਸੁਰੱਖਿਆ ਦਰਮਿਆਨ ਜੰਤਰ ਮੰਤਰ ਵਿਖੇ ਆਪਣੀ ਕਿਸਾਨ ਸੰਸਦ ਰੱਖ ਕੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

bhagwant mann says farmers

ਇਸ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਸੰਸਦ ਨਹੀਂ ਚੱਲ ਰਹੀ। ਹਰ ਦਿਨ ਮੈਂ ਮੁਲਤਵੀ ਨੋਟਿਸ ਦਿੰਦਾ ਹਾਂ, ਪਰ ਜੇ ਸਪੀਕਰ ਸਾਡੇ ਨੋਟਿਸ ਦਾ ਸਤਿਕਾਰ ਨਹੀਂ ਕਰਦੇ, ਤਾਂ ਹੰਗਾਮਾ ਹੁੰਦਾ ਹੈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੈ। ਕਿਸਾਨ ਇੱਥੇ ਪਿਕਨਿਕ ਲਈ ਨਹੀਂ ਆਏ ਹਨ। ਵਿਰੋਧ ਦੌਰਾਨ ਸਾਡੇ ਕਿਸਾਨ ਆਪਣੀਆਂ ਜਾਨਾਂ ਗੁਆ ਬੈਠੇ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ ਵੀ ਇਸ ‘ਤੇ ਦੁੱਖ ਜ਼ਾਹਿਰ ਨਹੀਂ ਕੀਤਾ। ਇਹ ਖੇਤੀਬਾੜੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ, ਇਨ੍ਹਾਂ ਨੂੰ ਵਾਪਿਸ ਲੈਣਾ ਪਵੇਗਾ।

ਇਸ ਵਾਰ 29 ਬਿੱਲ ਲਿਆਂਦੇ ਜਾ ਰਹੇ ਹਨ, ਜਿਸ ਵਿੱਚ ਬਿਜਲੀ ਦਾ ਬਿੱਲ ਲਿਆਂਦਾ ਜਾ ਰਿਹਾ ਹੈ, ਉਸ ਤੋਂ ਬਾਅਦ ਬਿਜਲੀ ‘ਤੇ ਵੀ ਕੇਂਦਰ ਦਾ ਹੱਕ ਹੋਵੇਗਾ, ਰਾਜਾਂ ਦਾ ਨਹੀਂ। ਇਸ ਨਾਲ ਨੁਕਸਾਨ ਹੋਵੇਗਾ ਕਿ ਪੰਜਾਬ ਸਰਕਾਰ ਜੋ ਕਿਸਾਨਾਂ ਨੂੰ ਸਬਸਿਡੀ ਦਿੰਦੀ ਹੈ, ਉਹ ਰੁਕ ਜਾਵੇਗੀ ਕਿਉਂਕਿ ਰਾਜਾਂ ਨੂੰ ਕੇਂਦਰ ਤੋਂ ਬਿਜਲੀ ਮੰਗਣੀ ਪਵੇਗੀ। ਸਰਕਾਰ ਇਹ ਸਭ ਇਸ ਲਈ ਕਰ ਰਹੀ ਹੈ ਕਿਉਂਕ ਕਿਸਾਨਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ ਤਾਕਿ ਉਹ ਆਪਣੀ ਜ਼ਮੀਨ ਸਨਅਤਕਾਰਾਂ ਨੂੰ ਦੇ ਦੇਣ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਇੱਕ ਬਿਆਨ ਦਿੱਤਾ ਹੈ, ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ, ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਮੋਦੀ ਸਰਕਾਰ ਕਿਸਾਨ ਹਿਤੈਸ਼ੀ ਹੈ।

Comment here

Verified by MonsterInsights