Site icon SMZ NEWS

ਅੱਜ ਮਾਨਸੂਨ ਸੈਸ਼ਨ ਦੇ ਨਾਲ ਚੱਲੇਗੀ ‘ਕਿਸਾਨ ਸੰਸਦ’, ਜੰਤਰ-ਮੰਤਰ ਵਿਖੇ ਇਕੱਠੇ ਹੋਣਗੇ ਕਿਸਾਨ

ਅੱਜ ਖੇਤੀਬਾੜੀ ਕਾਨੂੰਨ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਨਵਾਂ ਪੜਾਅ ਸ਼ੁਰੂ ਹੋ ਰਿਹਾ ਹੈ। ਵੀਰਵਾਰ ਨੂੰ ਤਕਰੀਬਨ 200 ਕਿਸਾਨ ਦਿੱਲੀ ਦੇ ਜੰਤਰ-ਮੰਤਰ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ ਭਾਵ ਜੰਤਰ-ਮੰਤਰ ‘ਤੇ ਕਿਸਾਨਾਂ ਦੀ ਸੰਸਦ ਚੱਲੇਗੀ।

ਕਿਸਾਨਾਂ ਨੂੰ ਦਿੱਲੀ ਪੁਲਿਸ ਵੱਲੋਂ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਵਿਰੋਧ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਕਿਸਾਨਾਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟਿਕਰੀ, ਸਿੰਘੂ, ਗਾਜੀਪੁਰ ਸਰਹੱਦ ਅਤੇ ਦਿੱਲੀ ਦੇ ਜੰਤਰ-ਮੰਤਰ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਖ-ਵੱਖ ਇਲਾਕਿਆਂ ਦੇ ਕਿਸਾਨ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨਾਂ ਦਾ ਇੱਕ ਵੱਡਾ ਜੱਥਾ ਬੱਸਾਂ ਰਾਹੀਂ ਜੰਤਰ-ਮੰਤਰ ਪਹੁੰਚ ਰਿਹਾ ਹੈ।

ਕਿਸਾਨ ਸੰਸਦ ਕੀ ਹੈ ? ਅੰਦੋਲਨਕਾਰੀ ਕਿਸਾਨ ਜੰਤਰ-ਮੰਤਰ ਵਿਖੇ ਕਿਸਾਨੀ ਸੰਸਦ 13 ਅਗਸਤ ਤੱਕ ਚਲਾਉਣਗੇ, ਜਿਸ ਦਾ ਅਰਥ ਹੈ ਕਿ ਮੌਨਸੂਨ ਸੈਸ਼ਨ ਚੱਲਣ ਤੱਕ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ ਦਰਸ਼ਨ ਪਾਲ ਨੇ ਕਿਹਾ, ‘ਸਭ ਕੁੱਝ ਸੰਸਦ ਵਰਗਾ ਹੋਵੇਗਾ। ਇੱਕ ਸਪੀਕਰ ਹੋਵੇਗਾ, ਇੱਕ ਡਿਪਟੀ ਸਪੀਕਰ ਹੋਵੇਗਾ। ਟੀ ਬ੍ਰੇਕ ਹੋਵੇਗੀ। ਸਭ ਕੁੱਝ ਸੰਸਦ ਵਰਗਾ ਹੋਵੇਗਾ। ਇਸ ਦੌਰਾਨ ਕਿਸਾਨ ਖੇਤੀਬਾੜੀ ਕਾਨੂੰਨਾਂ ‘ਤੇ ਗੱਲ ਕਰਨਗੇ।’ ਪ੍ਰਦਰਸ਼ਨ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਨੇ ਸਖਤ ਸੁਰੱਖਿਆ ਕੀਤੀ ਹੈ, ਸੀਸੀਟੀਵੀ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

Exit mobile version