CoronavirusIndian PoliticsNationNewsPunjab newsWorld

ਸੁਖਬੀਰ ਬਾਦਲ ਨੇ 13 ਸਾਲਾ ਅਵਿਜੋਤ ਸਿੰਘ ਨਾਲ ਫੋਨ ‘ਤੇ ਕੀਤੀ ਗੱਲਬਾਤ , ਨੌਜਵਾਨਾਂ ਲਈ ਦੱਸਿਆ ਪ੍ਰੇਰਣਾਸਰੋਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ 13 ਸਾਲਾ ਅਵਿਜੋਤ ਸਿੰਘ ਨਾਲ ਫੋਨ ’ਤੇ ਗੱਲਬਾਤ ਕੀਤੀ। ਇਸ ਸਬੰਧ ਵਿਚ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਅਵਿਜੋਤ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਣਾ ਬਣ ਗਿਆ ਹੈ ਜੋ ਕਿਸਾਨਾਂ ਲਈ ਅੰਦੋਲਨ ਕਰ ਰਹੇ ਹਨ। ਇੰਨੀ ਛੋਟੀ ਉਮਰ ਵਿਚ ਇੰਨੀ ਹਿੰਮਤ ਸੱਚਮੁੱਚ ਕਾਬਲੇ ਤਾਰੀਫ ਹੈ। ਉਹਨਾਂ ਫੋਨ ‘ਤੇ ਅਵਿਜੋਤ ਨੂੰ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਅਕਾਲੀ ਦਲ ਅੰਨਦਾਤਾ ਨੂੰ ਨਿਆਂ ਦਿਵਾਉਣ ਲਈ ਆਪਣਾ ਸੰਘਰਸ਼ ਜਾਰੀ ਰੱਖੇਗਾ।

ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਟਵਿੱਟਰ ‘ਤੇ ਇਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿਚ ਇਕ ਨਾਬਾਲਿਗ ਬੱਚਾ ਪੁਲਿਸ ਦੀ ਕਾਰ ਵਿਚ ਬੈਠਾ ਸੀ। ਵੀਡੀਓ ਵਿਚ ਨਾਬਾਲਗ ਅਵਿਜੋਤ ਸਿੰਘ ਕਹਿ ਰਿਹਾ ਸੀ ਕਿ ਭਾਵੇਂ ਪੁਲਿਸ ਉਸ ਨੂੰ ਜੇਲ ਲੈ ਜਾਂਦੀ ਹੈ, ਪਰ ਉਸ ਨੂੰ ਕੋਈ ਪਰਵਾਹ ਨਹੀਂ। ਜੇ ਉਸਨੂੰ ਕੁਝ ਹੁੰਦਾ ਹੈ, ਤਾਂ ਸਿੰਘੂ ਸਰਹੱਦ ਦੇ ਕਿਸਾਨ ਉਸਨੂੰ ਆਪਣੇ ਨਾਲ ਲੈ ਜਾਣ। ਸੁਖਬੀਰ ਬਾਦਲ ਨੇ 13 ਸਾਲਾ ਅਵੀਜੋਤ ਨੂੰ ਹਿਰਾਸਤ ਵਿੱਚ ਲੈਣ ਨੂੰ ਨਿੰਦਣਯੋਗ ਕਰਾਰ ਦਿੱਤਾ।

ਬਾਦਲ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਂ ਕਾਫੀ ਹੈਰਾਨ ਹਾਂ। ਇਹ ਸ਼ਰਮਨਾਕ ਅਤੇ ਨਿੰਦਣਯੋਗ ਹੈ ਕਿ ਕਿਸਾਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿਚ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਅਸੀਂ ਪੰਜਾਬ ਦੇ ਲੋਕਾਂ ਖਿਲਾਫ ਹੋ ਰਹੇ ਇਹ ਅੱਤਿਆਚਾਰ ਬਰਦਾਸ਼ਤ ਨਹੀਂ ਕਰਾਂਗੇ। ਦੂਜੇ ਪਾਸੇ ਪੁਲਿਸ ਅਨੁਸਾਰ ਬੱਚਾ ਖ਼ੁਦ ਆਇਆ ਅਤੇ ਪੁਲਿਸ ਦੀ ਕਾਰ ਵਿਚ ਬੈਠ ਗਿਆ। ਬਾਅਦ ਵਿੱਚ ਜਦੋਂ ਪੁਲਿਸ ਨੇ ਬੱਚੇ ਨੂੰ ਵੇਖਿਆ ਤਾਂ ਉਸਨੂੰ ਤੁਰੰਤ ਵਾਹਨ ਤੋਂ ਹਟਾ ਦਿੱਤਾ ਗਿਆ।

Comment here

Verified by MonsterInsights