Site icon SMZ NEWS

ਮਮਤਾ ਦੀ ਲਲਕਾਰ, ਕਿਹਾ – ‘ਜਦ ਤੱਕ BJP ਨੂੰ ਦੇਸ਼ ਦੀ ਸੱਤਾ ਤੋਂ ਬਾਹਰ ਨਹੀਂ ਕੱਢਦੇ ਉਦੋਂ ਤੱਕ ਹੋਵੇਗਾ ਖੇਲਾ’

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਅੱਜ (21 ਜੁਲਾਈ) ਸ਼ਹੀਦ ਦਿਵਸ ਮਨਾ ਰਹੀ ਹੈ। ਪਾਰਟੀ ਦੇ ਗਠਨ ਤੋਂ ਬਾਅਦ ਤੋਂ ਹਰ ਸਾਲ 21 ਜੁਲਾਈ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਮੌਕੇ ‘ਤੇ ਮਮਤਾ ਬੈਨਰਜੀ ਨੇ ਵਰਚੁਅਲ ਐਡਰੈਸ ਕੀਤਾ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਬੰਗਾਲ ਨੇ ਮਾਂ, ਮਿੱਟੀ ਅਤੇ ਮਾਨੁਸ਼ ਨੂੰ ਚੁਣਿਆ ਹੈ। ਇਥੋਂ ਦੇ ਲੋਕਾਂ ਨੇ ਪੈਸੇ ਦੀ ਤਾਕਤ ਨੂੰ ਰੱਦ ਕਰ ਦਿੱਤਾ ਹੈ। ਭਾਜਪਾ ਪੂਰੀ ਤਰ੍ਹਾਂ ਤਾਨਾਸ਼ਾਹੀ ‘ਤੇ ਉੱਤਰੀ ਹੋਈ ਹੈ। ਤ੍ਰਿਪੁਰਾ ਵਿੱਚ ਸਾਡਾ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਹੈ। ਕੀ ਇਹ ਲੋਕਤੰਤਰ ਹੈ? ਉਹ ਦੇਸ਼ ਦੀਆਂ ਸੰਸਥਾਵਾਂ ਨੂੰ ਤਬਾਹ ਕਰ ਰਹੇ ਹਨ। ਮੋਦੀ ਸਰਕਾਰ ਨੂੰ ਪਲਾਸਟਰ ਲਗਾਉਣ ਦੀ ਲੋੜ ਹੈ। ਹੁਣ ਸਾਨੂੰ ਕੰਮ ਸ਼ੁਰੂ ਕਰਨਾ ਪਏਗਾ। ਸੀ.ਐੱਮ ਮਮਤਾ ਨੇ ਕਿਹਾ ਕਿ ਹੁਣ ਤੱਕ ਭਾਜਪਾ ਨੂੰ ਸਿਰਫ ਬੰਗਾਲ ਤੋਂ ਬਾਹਰ ਭਜਾਇਆ ਹੈ, ਜਦੋਂ ਤੱਕ ਦੇਸ਼ ਦੀ ਸੱਤਾ ਤੋਂ ਬਾਹਰ ਨਹੀਂ ਕੱਢਦੇ ਓਦੋ ਤੱਕ ਜਾਰੀ ਰਹੇਗਾ ਖੇਲਾ।

ਉਨ੍ਹਾਂ ਕਿਹਾ ਕਿ ਸਰਕਾਰ ਪੇਗਾਸਸ ਰਾਹੀਂ ਸ;ਸਪਾਈਗਿਰੀ ਦਿਖਾ ਰਹੀ ਹੈ। ਜਾਸੂਸੀ ਲਈ ਪੈਸੇ ਖਰਚ ਕਰ ਰਹੀ ਹੈ। ਇਸ ਵਿੱਚ ਮੰਤਰੀਆਂ ਅਤੇ ਜੱਜਾਂ ਦੇ ਨੰਬਰ ਪਾਏ ਜਾ ਰਹੇ ਹਨ। ਪਰ ਇਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਸੁਪਰੀਮ ਕੋਰਟ ਨੂੰ ਜਾਸੂਸੀ ਦੇ ਮਾਮਲੇ ਵਿਚ ਖ਼ੁਦ ਦਖਲ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਸਰੀ ਲਹਿਰ ਵਿੱਚ ਦੇਸ਼ ਨੇ ਗੰਗਾ ਵਿੱਚ ਲਾਸ਼ਾਂ ਨੂੰ ਤੈਰਦੇ ਵੇਖਿਆ ਹੈ। ਬਹੁਤ ਸਾਰੇ ਲੋਕਾਂ ਦੀ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ ਹੈ ਅਤੇ ਸਰਕਾਰ ਦਾ ਕਹਿਣਾ ਹੈ ਕਿ ਆਕਸੀਜਨ ਦੀ ਘਾਟ ਕਾਰਨ ਇੱਕ ਵੀ ਮੌਤ ਨਹੀਂ ਹੋਈ ਹੈ। ਕੇਂਦਰ ਨੇ ਕੋਰੋਨਾ ਦੀ ਤੀਜੀ ਲਹਿਰ ਲਈ ਕੋਈ ਤਿਆਰੀ ਨਹੀਂ ਕੀਤੀ ਹੈ।

ਦੀਦੀ ਨੇ ਕਿਹਾ ਕਿ ਕੁੱਝ ਭਾਜਪਾ ਮੈਂਬਰ ਮਨੁੱਖੀ ਅਧਿਕਾਰ ਮੈਂਬਰ ਹਨ। ਉਨ੍ਹਾਂ ਨੇ ਗਲਤ ਰਿਪੋਰਟ ਕੀਤੀ ਹੈ। ਵੋਟ ਪਾਉਣ ਤੋਂ ਬਾਅਦ ਕੋਈ ਹਿੰਸਾ ਨਹੀਂ ਹੋਈ। ਅਸੀਂ ਜਾਣਦੇ ਹਾਂ ਕਿ ਵੋਟ ਪਾਉਣ ਤੋਂ ਪਹਿਲਾਂ ਉਹ ਸਾਡੇ ਉੱਤੇ ਕਿਵੇਂ ਦਬਾਅ ਪਾ ਰਹੇ ਹਨ। ਹੁਣ 16 ਅਗਸਤ ਨੂੰ ਖੇਲਾ ਦਿਵਸ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਹਾਲਤ ਬਹੁਤ ਖਰਾਬ ਹੈ। ਮੋਦੀ ਜੀ ਬੁਰਾ ਨਾ ਮਨਿਓ, ਤੁਹਾਡੀ ਨਿੱਜੀ ਤੌਰ ‘ਤੇ ਆਲੋਚਨਾ ਨਹੀਂ ਕਰ ਰਹੀ ਪਰ ਤੁਸੀਂ ਕਰਦੇ ਹੋ। ਤੁਹਾਨੂੰ ਸਿਰਫ ਆਪਣੀ ਪਾਰਟੀ ਦੀ ਚਿੰਤਾ ਹੈ, ਜਦੋਂ ਕਿ ਅਸੀਂ ਦੇਸ਼ ਦੇ ਵਿਕਾਸ ਵਿੱਚ ਵਿਸ਼ਵਾਸ਼ ਰੱਖਦੇ ਹਾਂ। ਬੰਗਾਲ ਇੱਕ ਮਾਡਲ ਰਾਜ ਹੈ, ਗੁਜਰਾਤ ਨਹੀਂ ਹੈ।

Exit mobile version