Indian PoliticsNationNewsPunjab newsWorld

ਚਾਰ ਮਹੀਨਿਆਂ ਤੋਂ ਪੁੱਤਰ ਦੀ ਲਾਸ਼ ਉਡੀਕਦੀ ਮਾਂ ਲਾਸ਼ ਪਹੁੰਚਣ ਤੋਂ ਪਹਿਲਾਂ ਚੱਲ ਬਸੀ

ਲਾਗਲੇ ਪਿੰਡ ਲੰਗੇਰੀ ਦੇ ਅਪ੍ਰੈਲ ਮਹੀਨੇ ਰੋਜੀ ਰੋਟੀ ਲਈ ਰੋਮਾਨੀਆਂ ਗਏ ਇੱਕ 35 ਸਾਲਾ ਨੌਜਵਾਨ ਦੀ ਉੱਥੇ ਹੀ ਭੇਦਭਰੀ ਹਾਲਤ ਵਿਚ ਮੌਤ ਹੋ ਜਾਣ ਤੋਂ ਬਾਅਦ ਲਾਸ਼ ਲਈ ਮੰਗਵਾਉਣ ਲਈ ਜੱਦੋਜਹਿਦ ਕਰ ਰਹੇ ਪਰਿਵਾਰ ‘ਤੇ ਉਸ ਸਮੇਂ ਵੱਡਾ ਭਾਣਾ ਵਰਤ ਗਿਆ ਜਦੋਂ ਆਪਣੇ ਪੁੱਤਰ ਦੀ ਲਾਸ਼ ਉਡੀਕਦੀ ਮਾਂ ਵੀ ਅੱਜ ਸਵੇਰੇ ਚੱਲ ਵਸੀ | ਦੁਪਹਿਰ ਤਿੰਨ ਵਜੇ ਦੇ ਕਰੀਬ ਲਾਸ਼ ਪਿੰਡ ਪਹੁੰਚੀ ਜਿੱਥੇ ਮਾਂ ਅਤੇ ਪੁੱਤਰ ਦੋਹਾਂ ਦਾ ਇੱਕਠਿਆਂ ਅੰਤਿਮ ਸਸਕਾਰ ਕੀਤਾ ਗਿਆ | ਦੋਹਾਂ ਦੀ ਇੱਕਠਿਆਂ ਦੀ ਚਿਤਾ ਜਲਾਈ ਗਈ ਜਿਸ ਕਾਰਨ ਸਾਰਾ ਪਿੰਡ ਅਤੇ ਇਲਾਕਾ ਗਮਗੀਨ ਹੋ ਗਿਆ |

ਪ੍ਰਾਪਤ ਜਾਣਕਾਰੀ ਅਨੁਸਾਰ ਲੰਗੇਰੀ ਦੇ ਬਜੁਰਗ, ਪਿਤਾ ਸੁਖ਼ਦੇਵ ਸਿੰਘ, ਮਾਸਟਰ ਅਵਤਾਰ ਲੰਗੇਰੀ ਸਤਪ੍ਰਕਾਸ਼ ਸਿੰਘ, ਸਰਬਜੀਤ ਸਿੰਘ ਪੰਚ, ਸੁਰਜੀਤ ਸਿੰਘ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਦੀਪ ਸਿੰਘ ਭਾਖ਼ੜਾ ਨੰਗਲ ਦੇ ਇੱਕ ਏਜੰਟ ਰਾਂਹੀ ਅਪ੍ਰੈਲ ਮਹੀਨੇ ਰੋਮਾਨੀਆਂ ਗਿਆ ਸੀ | ਉਨ੍ਹਾਂ ਦੱਸਿਆ ਕਿ 30 ਅਪ੍ਰੈਲ ਨੂੰ ਉਨ੍ਹਾਂ ਆਪਣੇ ਲੜਕੇ ਨਾਲ ਵੀ ਵੀਡੀਓ ਕਾਲ ਕਰਕੇ ਗੱਲ ਕੀਤੀ ਤਾਂ ਸ਼ਾਮ ਨੂੰ ਏਜੰਟ ਦਾ ਫ਼ੋਨ ਆਇਆ ਕਿ ਕੁਲਦੀਪ ਦੀ ਦਿਲ ਦੀ ਗਤੀ ਰੁਕਣ ਕਾਰਨ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਦੋ ਦਿਨ ਬਾਅਦ ਏਜੰਟ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਲਾਸ਼ ਲੰਗੇਰੀ ਲੈ ਕੇ ਆਉਣੀ ਹੈ ਅਤੇ ਉਹ ਹਲਫ਼ੀਆ ਬਿਆਨ ਦੇਣ | ਉਨ੍ਹਾਂ ਕਿਹਾ ਕਿ ਉਨ੍ਹਾਂ ਹਲਫ਼ੀਆ ਬਿਆਨ ਵੀ ਭੇਜ ਦਿੱਤਾ | ਉਨ੍ਹਾਂ ਦੱਸਿਆ ਕਿ 04 ਅਪ੍ਰੈਲ ਨੂੰ ਏਜੰਟ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਲਾਸ਼ ਭਾਰਤ ਆਉਣ ਲਈ ਅੱਠ ਦਸ ਦਿਨ ਲੱਗ ਜਾਣੇ ਹਨ ਪਰੰਤੂ ਲਾਸ਼ ਪਿੰਡ ਨਹੀਂ ਆ ਸਕੀ |
ਪਿੰਡ ਵਾਸੀਆਂ ਨੇ ਭਾਜਪਾ ਆਗੂ ਅਵਿਨਾਸ਼ ਰਾਏ ਖ਼ੰਨਾ, ਕਾਂਗਰਸ ਐਮ ਪੀ ਮਨੀਸ਼ ਤਿਵਾੜੀ, ਆਪ ਆਗੂ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਜਿਸ ਤੋਂ ਰੋਮਾਨੀਆਂ ਵਿਖ਼ੇ ਭਾਰਤੀ ਦੂਤਾਵਾਸ ਦੀ ਦਖ਼ਲ ਅੰਦਾਜੀ ਨਾਲ ਅੱਜ ਕੁਲਦੀਪ ਦੀ ਲਾਸ਼ ਚਾਰ ਮਹੀਨੇ ਬਾਅਦ ਪਿੰਡ ਪਹੁੰਚੀ ਪਰੰਤੂ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦਾ ਮੂੰਹ ਦੇਖ਼ਣ ਲਈ ਇੰਤਜਾਰ ਕਰਦੀ ਉਸ ਦੀ ਮਾਂ ਗੁਰਦੇਵ ਕੌਰ ਵੀ ਅਕਾਲ ਚਲਾਣਾ ਕਰ ਗਈ | ਪਿੰਡ ਵਿਚ ਇੱਕਠੇ ਹੀ ਮਾਂ ਪੁੱਤ ਦੋਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।ਪਿੰਡ ਵਾਸੀਆਂ ਨੇ ਭਾਜਪਾ ਆਗੂ ਅਵਿਨਾਸ਼ ਰਾਏ ਖ਼ੰਨਾ, ਕਾਂਗਰਸ ਐਮ ਪੀ ਮਨੀਸ਼ ਤਿਵਾੜੀ, ਆਪ ਆਗੂ ਭਗਵੰਤ ਮਾਨ ਨੂੰ ਅਪੀਲ ਕੀਤੀ ਸੀ ਜਿਸ ਤੋਂ ਰੋਮਾਨੀਆਂ ਵਿਖ਼ੇ ਭਾਰਤੀ ਦੂਤਾਵਾਸ ਦੀ ਦਖ਼ਲ ਅੰਦਾਜੀ ਨਾਲ ਅੱਜ ਕੁਲਦੀਪ ਦੀ ਲਾਸ਼ ਚਾਰ ਮਹੀਨੇ ਬਾਅਦ ਪਿੰਡ ਪਹੁੰਚੀ ਪਰੰਤੂ ਉਸ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਪੁੱਤਰ ਦਾ ਮੂੰਹ ਦੇਖ਼ਣ ਲਈ ਇੰਤਜਾਰ ਕਰਦੀ ਉਸ ਦੀ ਮਾਂ ਗੁਰਦੇਵ ਕੌਰ ਵੀ ਅਕਾਲ ਚਲਾਣਾ ਕਰ ਗਈ | ਪਿੰਡ ਵਿਚ ਇੱਕਠੇ ਹੀ ਮਾਂ ਪੁੱਤ ਦੋਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

Comment here

Verified by MonsterInsights