ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਹਰਬੰਸ ਸਿੰਘ ਦੇ ਹੌਂਸਲੇ ਨੂੰ ਸਲਾਮ ਕਰਦੇ ਹੋਏ ਉਸ ਦੇ ਪੋਤੇ-ਪੋਤੀਆਂ ਦੀ ਪੜ੍ਹਾਈ ਲਈ 5 ਲੱਖ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ।
ਮੋਗਾ ਦਾ ਹਰਬੰਸ ਸਿੰਘ ਸਬਜ਼ੀ ਵੇਚ ਕੇ ਆਪਣੇ ਅਤੇ ਆਪਣੇ ਅਨਾਥ ਪੋਤਰੇ-ਪੋਤੀਆਂ ਦਾ ਗੁ਼ਜ਼ਾਰਾ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ 100 ਸਾਲਾ ਹਰਬੰਸ ਸਿੰਘ ਆਪਣੇ ਪਿਓ ਨੂੰ ਗੁਆ ਚੁੱਕੇ ਅਤੇ ਮਾਂ ਵੱਲੋਂ ਛੱਡੇ ਪੋਤੇ ਅਤੇ ਪੋਤੀ ਦੀ ਪੜ੍ਹਾਈ ਲਈ ਪਿਆਜ਼ ਅਤੇ ਆਲੂਆਂ ਦਾ ਭਾਰ ਰੋਜ਼ ਰੇਹੜੀ ‘ਤੇ ਚੁੱਕ ਕੇ ਵੇਚਣ ਲਈ ਨਿਕਲ ਪੈਂਦਾ ਹੈ।
ਕਈ ਵਾਰ ਭਾਰ 200 ਕਿਲੋਗ੍ਰਾਮ ਤੱਕ ਪਹੁੰਚ ਜਾਂਦਾ ਹੈ ਪਰ ਉਸਨੂੰ ਇਸ ਨੂੰ ਸਹਿਣਾ ਪੈਂਦਾ ਹੈ। ਉਸ ਦਾ ਦੂਜਾ ਪੁੱਤਰ ਜੋਕਿ ਫਲ ਵੇਚਣ ਦਾ ਕੰਮ ਕਰਦਾ ਹੈ, ਬਹੁਤ ਪਹਿਲਾਂ ਉਸ ਤੋਂ ਵੱਖ ਹੋ ਚੁੱਕਾ ਸੀ।
ਹਰਬੰਸ ਸਿੰਘ ਦਾ ਕਹਿਣਾ ਹੈ ਕਿ ਉਹ ਮੌਜੂਦਾ ਪਾਕਿਸਤਾਨ ਵਿਚ 18 ਸਾਲਾਂ ਤੋਂ ਪੱਲੇਦਾਰ ਵਜੋਂ ਕੰਮ ਕਰਦਾ ਸੀ। ਕੁਝ ਸਾਲ ਪਹਿਲਾਂ ਉਸ ਨੇ ਆਪਣਾ ਇੱਕ ਪੁੱਤਰ ਗੁਆ ਦਿੱਤਾ ਅਤੇ ਇਸ ਲਈ ਆਪਣੇ ਪੋਤੇ-ਪੋਤੀ ਨੂੰ ਪਾਲਣਾ ਉਸ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ।
ਉਹ ‘ਕਿਰਤ ਕਰੋ ਨਾਮ ਜਪੋ’ ਵਿਚ ਇਕ ਵੱਡਾ ਵਿਸ਼ਵਾਸ਼ ਰੱਖਦਾ ਹੈ। ਉਸ ਦਾ ਕਹਿਣਾ ਹੈ ਕਿ ਉਹ ਮੌਤ ਤੋਂ ਨਹੀਂ ਡਰਦਾ ਬਲਕਿ ਕੰਮ ਕਰਨਾ ਚਾਹੁੰਦਾ ਹੈ। ਉਹ ਪਿਆਜ ਦੀ ਰੇਹੜੀ ਕਿਲੋਮੀਟਰਾਂ ਤੱਕ ਖਿੱਚ ਕੇ ਵੇਚਦਾ ਹੈ ਤਾਂਜੋ ਆਪਣੇ ਪੋਤੇ-ਪੋਤੀ ਲਈ ਕਮਾ ਸਕੇ।