ਕਿਹਾ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਜਾਣ ਦੀ ਸੋਚ ਲੈਂਦਾ ਹੈ, ਤਾਂ ਫਿਰ ਉਸ ਨੂੰ ਸਫਲ ਹੋਣ ਵਿੱਚ ਕੋਈ ਵੀ ਨਹੀਂ ਰੋਕ ਸਕਦਾ । ਅਜਿਹਾ ਹੀ ਕੁਝ ਐਸ਼ਵਰਿਆ ਸ਼ੈਰਨ ਨੇ ਕਰ ਕੇ ਦਿਖਾਇਆ ਹੈ ।
ਦਰਅਸਲ, ਐਸ਼ਵਰਿਆ ਸ਼ੈਰਨ ਨੇ ਮਾਡਲਿੰਗ ਦੇ ਖੇਤਰ ਵਿੱਚ ਚੰਗੀ ਪਛਾਣ ਬਣਾਈ ਹੈ। ਇਸ ਖੇਤਰ ਵਿੱਚ ਚੰਗੀ ਪਛਾਣ ਬਣਾਉਣ ਤੋਂ ਬਾਅਦ ਐਸ਼ਵਰਿਆ ਨੇ UPSC ਦੀ ਪ੍ਰੀਖਿਆ ਵਿੱਚ ਸਫਲਤਾ ਹਾਸਿਲ ਕਰਕੇ ਆਪਣਾ ਸੁਪਨਾ ਪੂਰਾ ਕੀਤਾ ।
ਮਿਲੀ ਜਾਣਕਾਰੀ ਅਨੁਸਾਰ ਚੁਰੂ ਦੀ ਰਹਿਣ ਵਾਲੀ ਐਸ਼ਵਰਿਆ ਨੇ ਬਿਨ੍ਹਾਂ ਕਿਸੇ ਕੋਚਿੰਗ ਦੇ UPSC ਦੀ ਪ੍ਰੀਖਿਆ ਨੂੰ ਪਾਸ ਕੀਤਾ। ਐਸ਼ਵਰਿਆ ਨੇ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਆਲ ਇੰਡੀਆ ਵਿੱਚ 93ਵਾਂ ਸਥਾਨ ਹਾਸਿਲ ਕੀਤਾ।
ਇੱਕ ਰਿਪੋਰਟ ਅਨੁਸਾਰ UPSC ਦੀ ਪ੍ਰੀਖਿਆ ਦੇਣ ਤੋਂ ਪਹਿਲਾਂ ਐਸ਼ਵਰਿਆ ਮਾਡਲਿੰਗ ਕਰਦੀ ਸੀ। ਇਸ ਬਾਰੇ ਉਨ੍ਹਾਂ ਨੇ ਦੱਸਿਆ ਕਿ ਮਾਡਲਿੰਗ ਕਰਨਾ ਉਸਦਾ ਸ਼ੌਂਕ ਸੀ, ਪਰ UPSC ਦੀ ਪਾਸ ਕਰਨਾ ਉਸਦਾ ਟੀਚਾ ਸੀ। ਐਸ਼ਵਰਿਆ ਦੇ ਪਿਤਾ ਭਾਰਤੀ ਫੌਜ ਵਿੱਚ ਕਰਨਲ ਹਨ। ਇਸੇ ਲਈ ਉਸ ਦੀ ਪੜ੍ਹਾਈ ਅਲੱਗ ਅਲੱਗ ਸ਼ਹਿਰਾਂ ਵਿੱਚ ਹੋਈ।
ਇਸ ਤੋਂ ਇਲਾਵਾ ਐਸ਼ਵਰਿਆ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਮੇਰੀ ਮਾਂ ਨੇ ਮੇਰਾ ਨਾਮ ਐਸ਼ਵਰਿਆ ਰਾਏ ਦੇ ਨਾਮ ‘ਤੇ ਰੱਖਿਆ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਮੈਂ ਮਿਸ ਇੰਡੀਆ ਬਣਾ, ਪਰ ਮੇਰਾ ਟੀਚਾ ਹਮੇਸ਼ਾ ਹੀ ਇੱਕ IAS ਬਣਨ ਦਾ ਸੀ।
Comment here