Site icon SMZ NEWS

ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਉੱਤਰਾਖੰਡ ਤੋਂ ਬਾਅਦ ਹੁਣ ਉੜੀਸਾ ਸਰਕਾਰ ਨੇ ਵੀ ਕਾਂਵੜ ਯਾਤਰਾ ‘ਤੇ ਲਗਾਈ ਰੋਕ

ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਡਰ ਦੇ ਮੱਦੇਨਜ਼ਰ ਉੜੀਸਾ ਸਰਕਾਰ ਨੇ ਸਾਵਨ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਪਵਿੱਤਰ ‘ਬੋਲ-ਬਮ ਯਾਤਰਾ’ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਸਰਕਾਰ ਨੇ ਕਾਂਵੜ ਯਾਤਰਾ ਵੀ ਮੁਲਤਵੀ ਕਰ ਦਿੱਤੀ ।

ਇਹ ਜਾਣਕਾਰੀ ਵਿਸ਼ੇਸ਼ ਰਾਹਤ ਕਮਿਸ਼ਨਰ ਪ੍ਰਦੀਪ ਜੇਨਾ ਨੇ ਮੰਗਲਵਾਰ ਨੂੰ ਦਿੱਤੀ । ਇਸ ਤੋਂ ਪਹਿਲਾਂ ਉਤਰਾਖੰਡ ਸਰਕਾਰ ਨੇ ਕਾਂਵੜ ਯਾਤਰਾ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ । ਹਾਲਾਂਕਿ, ਉੱਤਰ ਪ੍ਰਦੇਸ਼ ਵਿੱਚ ਪ੍ਰੋਟੋਕੋਲ ਨਾਲ ਯਾਤਰਾ ਹੋ ਸਕੇਗੀ।

ਉੜੀਸਾ ਸਰਕਾਰ ਦੇ ਅਨੁਸਾਰ ਕਿਸੇ ਵੀ ਕਾਂਵੜੀਏ ਜਾਂ ਸ਼ਰਧਾਲੂ ਨੂੰ ਨਾ ਤਾਂ ਧਾਰਮਿਕ ਸਥਾਨ ‘ਤੇ ਜਾਣ ਦੀ ਆਗਿਆ ਹੋਵੇਗੀ ਅਤੇ ਨਾ ਹੀ ਉਹ ਜਨਤਕ ਥਾਵਾਂ ‘ਤੇ ਜਾ ਸਕਣਗੇ । ਇਸ ਤੋਂ ਇਲਾਵਾ ਉਹ ਕਿਸੇ ਵੀ ਮੰਦਰ ਵਿੱਚ ਜਲ ਵੀ ਨਹੀਂ ਚੜ੍ਹਾ ਸਕਣਗੇ।

ਉੜੀਸਾ ਸਰਕਾਰ ਦੇ ਆਦੇਸ਼ ਦੇ ਅਨੁਸਾਰ ਨਦੀਆਂ ਤੋਂ ਬੋਲ-ਬਮ ਦੇ ਸ਼ਰਧਾਲੂਆਂ ਅਤੇ ਕਾਂਵੜਿਆਂ ਨੂੰ ਜਲ ਭਰਨ ਦੀ ਆਗਿਆ ਨਹੀਂ ਹੈ। ਇਸਦੇ ਨਾਲ ਹੀ ਰਾਜ ਵਿੱਚ ਸਾਵਨ ਮਹੀਨੇ ਦੌਰਾਨ ਸ਼ਰਧਾਲੂਆਂ ਨੂੰ ਰਾਜ ਦੇ ਕਿਸੇ ਵੀ ਸ਼ਿਵ ਮੰਦਰ ਵਿੱਚ ਜਲ ਚੜਾਉਣ ਦੀ ਆਗਿਆ ਨਹੀਂ ਹੈ । ਇਸ ਦੌਰਾਨ ਸ਼ਰਧਾਲੂ ਕਿਸੇ ਵੀ ਮੰਦਰ ਦੇ ਦਰਸ਼ਨ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਜਨਤਕ ਸਥਾਨਾਂ ‘ਤੇ ਜਾ ਸਕਦੇ ਹਨ।

ਦੱਸ ਦੇਈਏ ਕਿ ਹਿੰਦੂਆਂ ਦੇ ਪਵਿੱਤਰ ਮਹੀਨੇ ਸਾਵਨ ਵਿੱਚ ਉੜੀਸਾ ਦੀ ਰਾਜਧਾਨੀ ਭੁਵਨੇਸ਼੍ਵਰ ਸਥਿਤ ਲਿੰਗਰਾਜ ਮੰਦਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ । ਇਹ ਮੰਨਿਆ ਜਾਂਦਾ ਹੈ ਕਿ ਲਿੰਗਰਾਜ ਮੰਦਰ ਵਿੱਚ ਸ਼ਿਵਲਿੰਗ ਆਪਣੇ ਆਪ ਪ੍ਰਗਟ ਹੋਏ ਸੀ।

Exit mobile version