CoronavirusIndian PoliticsNationNewsWorld

WHO ਨੇ ਦਿੱਤੀ ਚੇਤਾਵਨੀ, ਕਿਹਾ- ਕੋਰੋਨਾ ਵੈਕਸੀਨ ਦੀ ਡੋਜ਼ ਮਿਕਸ ਕਰਨਾ ਹੋ ਸਕਦਾ ਹੈ ਖਤਰਨਾਕ !

ਵਿਸ਼ਵ ਭਰ ਵਿੱਚ ਕੋਰੋਨਾ ਮਹਾਂਮਾਰੀ ਨੂੰ ਹਰਾਉਣ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਟੀਕਾਕਰਨ ਮੁਹਿੰਮ ਦੇ ਵਿਚਕਾਰ WHO ਵੱਲੋਂ ਇੱਕ ਮਹੱਤਵਪੂਰਨ ਬਿਆਨ ਦਿੱਤਾ ਗਿਆ ਹੈ। ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਵੈਕਸੀਨ ਨੂੰ ਮਿਲਾ ਕੇ ਡੋਜ਼ ਨਾ ਲਵੇ, ਇਹ ਖ਼ਤਰਨਾਕ ਹੋ ਸਕਦਾ ਹੈ ।

WHO warns against mixing Covid vaccines

ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦੇ ਅਨੁਸਾਰ ਇਹ ਇੱਕ ਖ਼ਤਰਨਾਕ ਰੁਝਾਨ ਹੈ। ਕਿਉਂਕਿ ਇਸ ਬਾਰੇ ਅਜੇ ਕੋਈ ਡਾਟਾ ਉਪਲਬਧ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣਾ ਬਹੁਤ ਜ਼ਰੂਰੀ ਹੈ l

ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਜੇ ਵੱਖ-ਵੱਖ ਦੇਸ਼ਾਂ ਵਿੱਚ ਲੋਕ ਆਪਣੇ ਆਪ ਤੈਅ ਕਰਨਗੇ ਕਿ ਦੂਜੀ-ਤੀਜੀ ਡੋਜ਼ ਕਦੋਂ ਲਈ ਜਾਵੇ, ਉਦੋਂ ਇਹ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਇੱਕ ਆਨਲਾਈਨ ਬ੍ਰੀਫਿੰਗ ਦੌਰਾਨ ਸਵਾਮੀਨਾਥਨ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਪੁੱਛਿਆ ਕਿ ਉਨ੍ਹਾਂ ਨੇ ਵੈਕਸੀਨ ਦੀ ਇੱਕ ਡੋਜ਼ ਲਈ ਹੈ ਅਤੇ ਉਨ੍ਹਾਂ ਦੀ ਯੋਜਨਾ ਦੂਜੀ ਡੋਜ਼ ਕਿਸੇ ਹੋਰ ਕੰਪਨੀ ਦੀ ਲੈਣ ਦੀ ਹੈ। ਪਰ ਇਹ ਇਕ ਖ਼ਤਰਨਾਕ ਰੁਝਾਨ ਹੈ। ਸਾਡੇ ਕੋਲ ਵੈਕਸੀਨ ਦੀ ਮਿਕਸਿੰਗ ਅਤੇ ਮੈਚਿੰਗ ਨੂੰ ਲੈ ਕੇ ਕੋਈ ਡਾਟਾ ਉਪਲਬਧ ਨਹੀਂ ਹੈ।

WHO warns against mixing Covid vaccines

ਦੱਸ ਦੇਈਏ ਕਿ ਵੱਖ-ਵੱਖ ਕੰਪਨੀਆਂ ਦੇ ਟੀਕਿਆਂ ਨੂੰ ਮਿਲਾਉਣ ਅਤੇ ਮੈਚਿੰਗ ਕਰਨ ਦਾ ਇਹ ਤਰੀਕਾ ਇਮਿਊਨ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਫਾਈਜ਼ਰ, ਐਸਟਰਾਜ਼ੇਨੇਕਾ, ਸਪੁਤਨਿਕ, ਇਨ੍ਹਾਂ ਸਾਰੀਆਂ ਵੈਕਸੀਨ ਦੀਆਂ ਦੋ ਡੋਜ਼ ਦਿੱਤੀਆਂ ਜਾ ਰਹੀਆਂ ਹਨ। ਸਾਰੀਆਂ ਕੰਪਨੀਆਂ ਦੇ ਵੈਕਸੀਨ ਦੀ ਡੋਜ਼ ਦੇ ਵਿਚਾਲੇ ਦਾ ਅੰਤਰਾਲ ਵੱਖਰਾ-ਵੱਖਰਾ ਹੈ।

Comment here

Verified by MonsterInsights