ਅੱਜ ਦੀ ਰੈਵੀਨਿਊ ਆਫਿਸਰਜ਼, ਪਟਵਾਰ ਯੂਨੀਅਨ, ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਗੁਰਦੇਵ ਸਿੰਘ ਧੰਮ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿੱਚ ਸਰਵ-ਸੰਮਤੀ ਨਾਲ ਤਿੰਨੋਂ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਕੋਈ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ, ਤਹਿਸੀਲਦਾਰ, ਡੀਆਰਓ, ਪੰਜਾਬ ਸਰਕਾਰ ਵਲੋਂ ਤਨਖਾਹ ਸਬੰਧੀ ਫਾਰਮ ਕਰਕੇ ਦੇਣ ਲਈ ਕਿਹਾ ਹੈ, ਉਹ ਨਹੀਂ ਦਿੱਤੇ ਜਾਣਗੇ।

ਸਰਕਾਰ ਵਲੋਂ ਦਿੱਤੀ ਛੇਵੇਂ ਪੇਅ ਦੀ ਰਿਪੋਰਟ ਨੂੰ ਤਿੰਨੋਂ ਜਥੇਬੰਦੀਆਂ ਰੱਦ ਕਰਦੀਆਂ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਸ ਗੁਰਦੇਵ ਸਿੰਘ ਧੰਮ ਜੀ ਵਲੋਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿ ਰੈਵੀਨਿਊ ਪਟਵਾਰ/ਕਾਨੂੰਗੋ ਤਾਲਮੇਲ ਕਮੇਟੀ ਪੰਜਾਬ ਵਲੋਂ ਜੋ ਸੰਘਰਸ਼ ਛੇੜਿਆ ਗਿਆ ਹੈ, ਪੰਜਾਬ ਰੈਵੀਨਿਊ ਆਫਿਸਰਜ਼ ਐਸੋਸੀਏਸ਼ਨ ਉਸ ਦੀ ਹਮਾਇਤ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਪਟਵਾਰੀ ਦੀਆਂ ਖਾਲੀ ਪੋਸਟਾਂ ‘ਤੇ ਤੁਰੰਤ ਭਰਤੀ ਕੀਤੀ ਜਾਵੇ।
ਅੱਜ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਦੇ ਅੜੀਅਲ ਰਵੱਈਏ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਕੁਲਦੀਪ ਸਿੰਘ ਭੋਗਲ ਤਹਿਸੀਲਦਾਰ, ਰਾਮ ਕਿਸ਼ਨ ਸਿੰਘ ਤਹਿਸੀਲਦਾਰ, ਕੁਲਦੀਪ ਸਿੰਘ ਤਹਿਸੀਲਦਾਰ ਅਤੇ ਸੁਖਚਰਨ ਸਿੰਘ ਚੰਨੀ ਨਾਇਬ ਤਹਿਸੀਲਦਾਰ (ਜ/ਸ ਪੰਜਾਬ ਰੈਵੀਨਿਊ ਆਫਿਸਰਜ਼), ਅਮਿਤ ਕੁਮਾਰ ਨਾਇਬ ਤਹਿਸੀਲਦਾਰ, ਹਰਿੰਦਰਜੀਤ ਸਿੰਘ ਨਾਇਬ ਤਹਿਸੀਲਦਾਰ, ਰੁਪਿੰਦਰ ਸਿੰਘ ਗਰੇਵਾਲ (ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸ਼ੀਏਸ਼ਨ ਪੰਜਾਬ), ਮਲਕੀਤ ਸਿੰਘ ਮਾਨ (ਨੁਮਾਇੰਦਾ ਕੁਲ ਹਿੰਦ), ਮੋਹਨ ਸਿੰਘ ਭੇਡਪੁਰਾ (ਕਾਨੂੰਨੀ ਸਕੱਤਰ ਕਾਨੂੰਗੋ ਐਸੋਸ਼ੀਏਸ਼ਨ) ਹਰਵਿੰਦਰ ਸਿੰਘ ਪੋਹਲੀ (ਕਾਨੂੰਗੋ), ਹਰਵੀਰ ਸਿੰਘ ਢੀਂਡਸਾ (ਪ੍ਰਧਾਨ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ), ਕਰਨਜਸਪਾਲ ਸਿੰਘ ਵਿਰਕ (ਸੂਬਾ ਖਜ਼ਾਨਚੀ), ਜਸਬੀਰ ਸਿੰਘ ਖੇੜਾ (ਸੀਨੀਅਰ ਮੀਤ ਪ੍ਰਧਾਨ) ਨਵਦੀਪ ਸਿੰਘ ਖਾਰਾ (ਸੀਨੀਅਰ ਮੀਤ ਪ੍ਰਧਾਨ-) ਜਸਵੀਰ ਸਿੰਘ ਧਾਲੀਵਾਲ (ਜ਼ਿਲ੍ਹਾ ਪ੍ਰਧਾਨ ਮੋਹਾਲੀ) ਹਾਜ਼ਰ ਰਹੇ।
Comment here