ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗਾਇਕਾ AFSANA KHAN ਅਕਸਰ ਸੋਸ਼ਲ ਮੀਡੀਆ ਤੇ ਆਪਣੀਆਂ ਪੋਸਟਾਂ ਸਾਂਝੀਆਂ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਅਫਸਾਨਾ ਕਾਫੀ ਸਰਗਰਮ ਰਹਿੰਦੀ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਹਰ ਆਮ-ਖਾਸ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਰਹਿੰਦੀ ਹੈ। ਉਸਦੇ ਇੰਡਸਟਰੀ ਵਿੱਚ ਕੀਤੇ ਸੰਘਰਸ਼ ਤੋਂ ਲੈ ਕੇ ਉਸਦੀ ਕਾਮਯਾਬੀ ਤੱਕ ਕੋਈ ਵੀ ਤੱਥ ਦਰਸ਼ਕਾਂ ਤੋਂ ਲੁਕਿਆ ਨਹੀਂ ਹੈ।
ਅਫਸਾਨਾ ਖਾਨ ਇਕ ਪਲੇਅਬੈਕ ਗਾਇਕਾ,ਅਦਾਕਾਰਾ ਅਤੇ ਗੀਤਕਾਰ ਹੈ, ਜਿਸ ਨੇ ਆਪਣੀ ਗਾਇਕੀ ਦੇ ਸਿਰ ‘ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2012 ਵਿਚ ਸਿੰਗਇੰਗ ਰਿਐਲਿਟੀ ਸ਼ੋਅ, ਵਾਇਸ ਆਫ ਪੰਜਾਬ ਸੀਜ਼ਨ 3 ਵਿਚ ਭਾਗੀਦਾਰ ਵਜੋਂ ਕੀਤੀ ਸੀ। ਹੁਣ ਖ਼ਬਰਾਂ ਹਨ ਕਿ ਅਫਸਾਨਾ, ਵੋਇਸ ਓਫ ਪੰਜਾਬ ਛੋਟਾ ਚੈਂਪ ਵਿੱਚ ਐਜ਼ ਏ ਜੱਜ ਆਵੇਗੀ। ਇਹ ਜਾਣਕਾਰੀ ਸਚਿਨ ਅਹੂਜਾ ਨੇ ਆਪਣੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਰਾਹੀਂ ਦਿੱਤੀ ਹੈ।
ਜਿਸ ਵਿੱਚ ਸਚਿਨ ਨੇ ਕਿਹਾ ਕਿ, ਉਹਨਾਂ ਨੂੰ ਬੜਾ ਮਾਣ ਹੈ ਅਫਸਾਨਾ ਤੇ ਕੇ ਜਿਥੋਂ ਉਸਨੇ ਸ਼ੁਰੂਆਤ ਕੀਤੀ ਸੀ ਅੱਜ ਉਥੇ ਜੱਜ ਬਣ ਕੇ ਬੈਠੀ ਹੈ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਅਫਸਾਨਾ ਉਹਨਾਂ ਦਾ ਧੰਨਵਾਦ ਕਰਦੀ ਹੈ। ਫਿਰ ਇਕ ਬਹੁਤ ਹੀ ਪਿਆਰਾ ਗਾਣਾ ਸੁਣਾਉਂਦੀ ਹੈ। ਅਫਸਾਨਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਹਾਲ ਹੀ ਦੇ ਵਿੱਚ ਅੰਮ੍ਰਿਤ ਮਾਨ ਨਾਲ ਗਾਣਾ ਆਇਆ ਹੈ ਜਿਸ ਦਾ ਨਾਮ ‘ਲਾਰੇ’ ਹੈ। ਕੁਝ ਦਿਨ ਪਹਿਲਾ ਸਿੱਧੂ ਮੂਸੇਵਾਲੇ ਨਾਲ ਵੀ ਉਹਨਾਂ ਦਾ ਗਾਣਾ ਆਇਆ ਸੀ। ਜੋ ਕਿ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ।