CoronavirusIndian PoliticsNationNewsPunjab newsWorld

SAD ਦੇ ਵਫ਼ਦ ਵੱਲੋਂ ਪੈਟਰੋਲ-ਡੀਜ਼ਲ ਦੇ ਟੈਕਸ ‘ਚ ਕਟੌਤੀ ਦੀ ਮੰਗ, ਬਿਜਲੀ ਦੀ ਕਟੌਤੀ ਨੂੰ ਲੈ ਕੇ ਵੀ ਇੰਡਸਟਰੀ ਦੇ ਪਾਵਰ ਕੱਟ ਬੰਦ ਕਰਨ ਦੀ ਅਪੀਲ

ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਅੱਜ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਲੈ ਕੇ ਮਿਲਿਆ ਤੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਸ ਵਿਚ ਸੂਬਾ ਸਰਕਾਰ ਟੈਕਸ ‘ਚ ਕਟੌਤੀ ਕਰੇ।

ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਜੇਬ ‘ਤੇ ਬੋਝ ਪੈ ਰਿਹਾ ਹੈ। ਅਤੇ ਪੈਟਰੋਲ ਡੀਜ਼ਲ ‘ਤੇ ਬਹੁਤ ਜ਼ਿਆਦਾ ਟੈਕਸ ਲਗਾ ਕੇ ਵੇਚਿਆ ਜਾ ਰਿਹਾ ਹੈ ਜਿਸ ਦਾ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਫਾਇਦਾ ਹੋ ਰਿਹਾ ਹੈ। ਇਸੇ ਕਰਕੇ ਸੂਬਾ ਸਰਕਾਰ ਵੀ ਚੁੱਪ ਬੈਠੀ ਹੈ। ਇਸ ਦੌਰਾਨ ਬਿਜਲੀ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਵਿੱਚ ਟੈਕਸਟਾਈਲ ਇੰਡਸਟਰੀ ਨੂੰ ਇੰਡਸਟਰੀ ਚਲਾਉਣ ਦੀ ਛੋਟ ਦੇਣ ਦੇ ਮਾਮਲੇ ‘ਤੇ ਵੀ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਚ ਵੀ ਇੰਡਸਟਰੀ ਨੂੰ ਰਾਹਤ ਦੇਣੀ ਚਾਹੀਦੀ ਹੈ।

Power Cut on 14 June 2021 List of areas affected

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੇ ਖਿਲਾਫ ਅਕਾਲੀ ਦਲ ਅੱਜ ਵੀ ਮੰਗ ਪੱਤਰ ਦੇਣ ਪਹੁੰਚਿਆ ਹੈ। ਨਾਲ ਹੀ ਇੰਡਸਟਰੀ ਲੁਧਿਆਣਾ ਦੀ ਵੱਡਾ ਨੁਕਸਾਨ ਝੱਲ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇੰਡਸਟਰੀ ਨੂੰ ਰਾਹਤ ਦੇਣੀ ਚਾਹੀਦੀ ਹੈ ਅਤੇ ਅੰਮ੍ਰਿਤਸਰ ਵਿੱਚ ਜੋ ਫਾਰਮੂਲਾ ਅਪਣਾਇਆ ਉਸੇ ਨੂੰ ਲੁਧਿਆਣਾ ‘ਚ ਵੀ ਅਪਨਾਉਣਾ ਚਾਹੀਦਾ ਹੈ।

 

ਮਹੇਸ਼ਇੰਦਰ ਗਰੇਵਾਲ ਹੋਏ ਕੋਰੋਨਾ ਪਾਜ਼ੇਟਿਵ

ਉਨ੍ਹਾਂ ਇਹ ਵੀ ਕਿਹਾ ਕਿ ਜੋ ਕਾਂਗਰਸ ਦੇ ਆਗੂ ਬੀਤੀ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਨਾਲ ਕੀਤੇ ਗਏ ਕਰਾਰਾਂ ਦੀ ਦੁਹਾਈ ਪਾ ਰਹੇ ਹਨ। ਉਹ ਸਭ ਆਪਣੀ ਨਾਕਾਮੀਆਂ ਲੁਕਾਉਣ ਦਾ ਇਕ ਢੰਗ ਹੈ ਉਨ੍ਹਾਂ ਕਿਹਾ ਕਿ ਚਾਰ ਸਾਲ ਸਰਕਾਰ ਕੀ ਕਰਦੀ ਰਹੀ ਇਨ੍ਹਾਂ ਤੋਂ ਬਿਜਲੀ ਕਰਾਰ ਰੱਦ ਕਿਉਂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਨਾਲ ਬਿਜਲੀ ਦੀ ਕਟੌਤੀ ਕਿਵੇਂ ਹੋ ਗਈ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਮੁੱਦਾ ਉਨ੍ਹਾਂ ਨੂੰ ਚੋਣਾਂ ਵੇਲੇ ਨਹੀਂ ਸਗੋਂ ਜਦੋਂ ਹੁਣ ਲੋਕ ਪ੍ਰੇਸ਼ਾਨ ਹੋਣ ਲੱਗੇ ਹਨ ਬਿਜਲੀ ਦੇ ਕੱਟ ਲੱਗਣ ਲੱਗੇ ਹਨ, ਬਿਜਲੀ ਦੀ ਕਟੌਤੀ ਹੋਈ ਹੈ ਉਸੇ ਵੇਲੇ ਉਨ੍ਹਾਂ ਨੂੰ ਇਹ ਮੁੱਦੇ ਆ ਰਹੇ ਹਨ।

Comment here

Verified by MonsterInsights