ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ (BJP) ‘ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਨੇ ਕਿਹਾ ਕਿ ਜੇ ਚੋਣ ਕਮਿਸ਼ਨ ਨੇ ਭਾਜਪਾ ਦੀ ਮਦਦ ਨਾ ਕੀਤੀ ਹੁੰਦੀ ਤਾਂ ਉਹ 30 ਸੀਟਾਂ ਵੀ ਨਹੀਂ ਜਿੱਤ ਸਕਦੀ ਸੀ।

ਸੀ ਐਮ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਕਿਸੇ ਦੇ ਚਰਿੱਤਰ ਦੀ ਨਿੱਜੀ ਆਲੋਚਨਾ ਵਿੱਚ ਸ਼ਾਮਿਲ ਨਹੀਂ ਹਾਂ, ਪਰ ਮਿਦਨਾਪੁਰ ਜ਼ਿਲੇ ਦਾ ਹਰ ਘਰ ਜਾਣਦਾ ਹੈ ਕਿ ਕੀ ਹੋ ਰਿਹਾ ਹੈ, ਮੇਰੇ ਅਟਲ ਜੀ, ਅਡਵਾਨੀ ਜੀ, ਰਾਜਨਾਥ ਜੀ ਨਾਲ ਚੰਗੇ ਸੰਬੰਧ ਹਨ, ਪਰ ਮੌਜੂਦਾ ਭਾਜਪਾ ਕਿਸੇ ਦਾ ਵੀ ਸਤਿਕਾਰ ਨਹੀਂ ਕਰਦੀ, ਉਹ ਨਹੀਂ ਜਾਣਦੇ ਦੂਜਿਆਂ ਨਾਲ ਕਿਵੇਂ ਗੱਲ ਕਰਨੀ ਹੈ। ਸੀ ਐਮ ਮਮਤਾ ਬੈਨਰਜੀ ਨੇ ਕਿਹਾ ਕਿ ਰਾਜਪਾਲ ਨੂੰ ਭਾਸ਼ਣ ਦੇਣ ਤੋਂ ਰੋਕਣ ਵਾਲੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅੱਜ ਉਹ ਕਿੰਨੇ ਮਹਾਨ ਹਨ। ਬੰਗਾਲ ‘ਤੇ ਕਬਜ਼ਾ ਕਰਨ ਲਈ, ਉਨ੍ਹਾਂ ਨੇ ਐਸਪੀ ਤੋਂ ਡੀਐਮ ਤੱਕ ਦਾ ਤਬਾਦਲਾ ਕਰ ਦਿੱਤਾ, ਬਾਹਰਲੇ ਲੋਕਾਂ ਨੂੰ ਲਿਆਉਣ ਤੋਂ ਲੈ ਕੇ ਝੂਠ ਫੈਲਾਉਣ ਤੱਕ, ਸਾਰੇ ਕੰਮ ਕੀਤੇ। ਸੀ ਐਮ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਖ਼ੁਦ ਵੇਖਿਆ ਹੈ ਕਿ ਜਿਥੇ ਮੈਂ ਚੋਣ ਲੜੀ ਸੀ, ਲੋਕਾਂ ਨੂੰ ਧਮਕੀ ਦਿੱਤੀ ਗਈ ਸੀ ਅਤੇ ਵੋਟ ਨਾ ਪਾਉਣ ਲਈ ਕਿਹਾ ਗਿਆ ਸੀ, ਮਾਮਲਾ ਵਿਚਾਰ ਅਧੀਨ ਹੈ, ਮੈਂ ਉਸ ਜਗ੍ਹਾ ਦਾ ਨਾਮ ਨਹੀਂ ਲਵਾਂਗੀ, ਜੇ ਚੋਣ ਕਮਿਸ਼ਨ ਨੇ ਭਾਜਪਾ ਦੀ ਮਦਦ ਨਾ ਕੀਤੀ ਹੁੰਦੀ ਤਾਂ ਭਾਜਪਾ 30 ਤੋਂ ਪਾਰ ਨਾ ਜਾਂਦੀ। ਮੈਂ ਇਹ ਕਹਿ ਸਕਦੀ ਹਾਂ, ਬੀਐਸਐਫ ਅਤੇ ਸੀਆਰਪੀਐਫ ਨੇ ਲੋਕਾਂ ਨੂੰ ਕੁੱਟਿਆ।
ਸੀ ਐਮ ਮਮਤਾ ਬੈਨਰਜੀ ਨੇ ਕਿਹਾ ਕਿ ਲੋਕਾਂ ਨੇ ਖੇਲਾ ਹੋਬੇ ਦੀ ਸ਼ਲਾਘਾ ਕੀਤੀ ਹੈ, ਹੁਣ ਅਸੀਂ ਖੇਲਾ ਹੋਬੇ ਦਿਵਸ ਮਨਾਵਾਂਗੇ, 100 ਦਿਨਾਂ ਦੇ ਕੰਮ ਅਤੇ ਪੇਂਡੂ ਸੜਕ ਵਿਕਾਸ ਵਿੱਚ ਬੰਗਾਲ ਪਹਿਲੇ ਨੰਬਰ ‘ਤੇ ਹੈ, ਬੰਗਾਲ ਨੂੰ ਵੰਡਣ ਨਹੀਂ ਦੇਵਾਗੇ, ਪੱਛਮੀ ਬੰਗਾਲ ਵਿੱਚ ਹਰ ਕੋਈ ਬਰਾਬਰ ਹੈ, ਭਾਜਪਾ ਸੋਸ਼ਲ ਮੀਡੀਆ ‘ਤੇ ਜਾਅਲੀ ਖ਼ਬਰਾਂ ਪੋਸਟ ਕਰਦੀ ਹੈ, ਉਹ ਬ੍ਰਾਜ਼ੀਲ ਅਤੇ ਬੰਗਲਾਦੇਸ਼ ‘ਚ ਹਿੰਸਾ ਦੀਆਂ ਵੀਡੀਓ ਸਾਂਝੀਆਂ ਕਰਦੇ ਹਨ ਅਤੇ ਕਹਿੰਦੇ ਹਨ ਕਿ ਇਹ ਬੰਗਾਲ ਦੀ ਵੀਡੀਓ ਹੈ।
Comment here