Site icon SMZ NEWS

ਪੰਜਾਬ ਪੁਲਿਸ ‘ਚ ਭਰਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ, 560 ਸਬ-ਇੰਸਪੈਕਟਰਾਂ ਦੀ ਹੋਵੇਗੀ ਭਰਤੀ

ਪੰਜਾਬ ਪੁਲਿਸ ਭਰਤੀ ਬੋਰਡ ਨੇ ਪੰਜਾਬ ਪੁਲਿਸ ਦੇ ਸਬ-ਇੰਸਪੈਕਟਰਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਪੰਜਾਬ ਪੁਲਿਸ ਵਿਭਾਗ ਕੁੱਲ 560 ਅਸਾਮੀਆਂ ਲਈ ਪੰਜਾਬ ਪੁਲਿਸ ਐਸਆਈ (ਸਬ-ਇੰਸਪੈਕਟਰਾਂ) ਦੀ ਭਰਤੀ ਕਰ ਰਿਹਾ ਹੈ।

Recruitment process in Punjab Police

ਉਮੀਦਵਾਰ ਵੇਰਵਿਆਂ ਦੀ ਜਾਂਚ ਕਰਨ ਅਤੇ ਸਬ-ਇੰਸਪੈਕਟਰਾਂ ਦੀਆਂ ਅਸਾਮੀਆਂ ਲਈ ਰਜਿਸਟਰ ਕਰਨ ਲਈ ਪੰਜਾਬ ਪੁਲਿਸ ਦੀ ਅਧਿਕਾਰਤ ਵੈਬਸਾਈਟ ‘ਤੇ ਜਾ ਸਕਦੇ ਹਨ।

ਪੰਜਾਬ ਪੁਲਿਸ ਦੇ ਸਬ-ਇੰਸਪੈਕਟਰਾਂ ਦੀ ਭਰਤੀ 2021 ਲਈ ਅਰਜ਼ੀ ਫਾਰਮ 5 ਜੁਲਾਈ, 2021 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੇ ਲਈ ਅੱਜ ਭਾਵ 6 ਜੁਲਾਈ ਤੋਂ 27 ਜੁਲਾਈ ਤੱਕ ਅਰਜ਼ੀਆਂ ਭੇਜੀਆਂ ਜਾ ਸਕਦੀਆਂ ਹਨ।

ਉਮੀਦਵਾਰਾਂ ਦੀ ਚੋਣ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਉਪਰੰਤ ਸਰੀਰਕ ਸਕ੍ਰੀਨਿੰਗ ਟੈਸਟ (ਪੀਐਸਟੀ), ਸਰੀਰਕ ਕੁਸ਼ਲਤਾ ਟੈਸਟ (ਪੀਈਟੀ) ਅਤੇ ਦਸਤਾਵੇਜ਼ ਵੈਰੀਫਿਕੇਸ਼ਨ (ਡੀਵੀ) ‘ਤੇ ਹੋਵੇਗੀ।

ਹਰ ਇੱਕ ਲਈ 400 ਨੰਬਰਾਂ ਦੇ ਦੋ ਪੇਪਰ ਹੋਣਗੇ ਅਤੇ ਇਮਤਿਹਾਨ ਦੀ ਮਿਆਦ ਹਰ ਪੇਪਰ ਲਈ 120 ਮਿੰਟ ਹੋਵੇਗੀ। ਪੰਜਾਬ ਪੁਲਿਸ ਦੀ ਐਸਆਈ ਭਰਤੀ ਦਾ ਕੰਪਿਊਟਰ ਆਧਾਰਤ ਟੈਸਟ 17 ਤੋਂ 31 ਅਗਸਤ ਵਿਚਾਲੇ ਹੋਵੇਗਾ।

Exit mobile version