Site icon SMZ NEWS

IPS ਹਰਪ੍ਰੀਤ ਸਿੱਧੂ ਮੁੜ ਸੰਭਾਲਣਗੇ STF ਦਾ ਅਹੁਦਾ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

ਆਈਪੀਐਸ ਹਰਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ. ਮੁੜ ਐਸਟੀਐਫ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਵਜੋਂ ਤਾਇਨਾਤ ਹੋਣਗੇ। ਪੰਜਾਬ ਸਰਕਾਰ ਨੇ ਸਿੱਧੂ ਦੀ ਨਿਯੁਕਤੀ ਸੰਬੰਧੀ ਹੁਕਮ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਸਿੱਧੂ ‘ਅਰਨਡ ਲੀਵ’ ’ਤੇ ਪੜ੍ਹਾਈ ਲਈ 1 ਦਸੰਬਰ, 2020 ਤੋਂ 9 ਜੁਲਾਈ 2021 ਤਕ ਵਿਦੇਸ਼ ਵਿੱਚ ਹਨ। ਵਿਦੇਸ਼ ਤੋਂ ਵਾਪਿਸ ਪਰਤਦੇ ਸਾਰ ਹੀ ਉਹ ਏ.ਡੀ.ਜੀ.ਪੀ., ਐਸ.ਟੀ.ਐਫ. ਵਜੋਂ ਅਹੁਦੇ ‘ਤੇ ਤਾਇਨਾਤ ਹੋਣਗੇ।

ਇਸ ਵੇਲੇ ਇਸ ਅਹੁਦੇ ‘ਤੇ 1994 ਬੈੱਚ ਦੇ ਅਧਿਕਾਰੀ ਬੀ.ਚੰਦਰਾ ਸ਼ੇਖ਼ਰ ਨਿਯੁਕਤ ਹਨ, ਜਿਨ੍ਹਾਂ ਨੂੰ 12 ਦਸੰਬਰ 2020 ਨੂੰ ਇਸ ਅਹੁਦੇ ‘ਤੇ ਤਾਇਨਾਤ ਕੀਤਾ ਗਿਆ ਸੀ। ਸਿੱਧੂ ਦੇ ਵਿਦੇਸ਼ ਦੌਰੇ ਦੌਰਾਨ ਐਸ.ਟੀ.ਐਫ.ਦੇ ਮੁਖ਼ੀ ਵਜੋਂ ਡਿਊਟੀ ਨਿਭਾ ਰਹੇ ਸਨ ਹੁਣ ਨਵੇਂ ਹੁਕਮਾਂ ਮੁਤਾਬਕ ਹਰਪ੍ਰੀਤ ਸਿੰਘ ਸਿੱਧੂ ਨੂੰ ਇਸ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਗਿਆ ਹੈ।

Exit mobile version