Site icon SMZ NEWS

ਫਿਰੋਜ਼ਪੁਰ ‘ਚ ਨਸ਼ੇ ‘ਚ ਅੰਨ੍ਹੇ ਮਾਮੇ ਦੀ ਖੌਫਨਾਕ ਕਰਤੂਤ, ਦੋ ਭਾਣਜੀਆਂ ਤੇ ਭਾਣਜੇ ਨੂੰ ਸੁੱਟਿਆ ਨਹਿਰ ‘ਚ

ਫ਼ਿਰੋਜ਼ਪੁਰ ਜ਼ਿਲ੍ਹੇ ਦੀ ਸਬ-ਤਹਿਸੀਲ ਜ਼ੀਰਾ ਦੇ ਪਿੰਡ ਰਟੌਲ ਬੇਟ ਵਿੱਚ ਇੱਕ ਵਿਅਕਤੀ ਨੇ ਆਪਣੀਆਂ ਦੋ ਸਕੀਆਂ ਭਤੀਜੀਆਂ ਅਤੇ ਭਤੀਜੇ ਨੂੰ ਨਹਿਰ ਵਿੱਚ ਸੁੱਟ ਦਿੱਤਾ। ਇੰਨਾ ਹੀ ਨਹੀਂ ਨਸ਼ੇ ‘ਚ ਅੰਨ੍ਹੇ ਦੋਸ਼ੀ ਨੇ ਆਪਣੀ ਭੈਣ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਇਹ ਘਟਨਾ ਸ਼ੁੱਕਰਵਾਰ ਰਾਤ ਦੀ ਹੈ।

ਦੋਸ਼ੀ ਮਾਮੇ ਦਾ ਨਾਮ ਲਲੀ ਦੱਸਿਆ ਜਾ ਰਿਹਾ ਹੈ। ਉਸਨੇ ਪਹਿਲਾਂ ਆਪਣੇ ਪਰਿਵਾਰ ਨਾਲ ਲੜਾਈ-ਝਗੜਾ ਕੀਤਾ। ਬਾਅਦ ਵਿਚ ਭੈਣ ਅਤੇ ਉਸ ਦੇ ਬੱਚਿਆਂ ਨੂੰ ਸਾਈਕਲ ‘ਤੇ ਬਿਠਾ ਕੇ ਜ਼ੀਰਾ ਤੋਂ ਸਨੇਰ ਨਹਿਰ ‘ਤੇ ਪਹੁੰਚ ਗਏ, ਜਿਥੇ ਉਸਨੇ ਬੱਚਿਆਂ ਨੂੰ ਨਹਿਰ ਵਿੱਚ ਸੁੱਟ ਦਿੱਤਾ।

ਜਦੋਂ ਮਾਂ ਨੇ ਬੱਚਿਆਂ ਨੂੰ ਬਚਾਉਣ ਲਈ ਰੌਲਾ ਪਾਇਆ ਤਾਂ ਲੋਕਾਂ ਨੇ ਉਸ ਦੇ ਪੁੱਤਰ ਨੂੰ ਤਾਂ ਕੱਢ ਲਿਆ ਪਰ ਦੋਵੇਂ ਧੀਆਂ ਪਾਣੀ ਵਿੱਚ ਵਹਿ ਗਈਆਂ ਸਨ। ਬੱਚੀਆਂ ਦੇ ਪਿਤਾ ਬੋਹੜ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਸੀਰਤ ਤੇ 9 ਸਾਲਾ ਕੋਮਲ ਨੂੰ ਦੋ ਘੰਟਿਆਂ ਬਾਦ ਕੱਢਿਆ ਜਾ ਸਕਿਆ, ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ। ਘਟਨਾ ਦਾ ਕਾਰਨ ਘਰੇਲੂ ਝਗੜਾ ਦੱਸਿਆ ਜਾ ਰਿਹਾ ਹੈ।

Exit mobile version