Site icon SMZ NEWS

2 ਮਹੀਨੇ ਬਾਅਦ 16 ਜੂਨ ਨੂੰ ਖੁੱਲਣਗੇ ਤਾਜ ਮਹਿਲ ਸਮੇਤ ਹੋਰ ਸਮਾਰਕ, ਜਾਣੋਂ ਨਵੀਆਂ ਗਾਈਡਲਾਈਨਜ਼

ਕੋਰੋਨਾ ਮਹਾਮਾਰੀ ਕਾਰਨ ਤਾਜ ਮਹਿਲ ਸਮੇਤ ਹੋਰ ਸਮਾਰਕ 16 ਜੂਨ ਤੋਂ ਆਮ ਯਾਤਰੀਆਂ ਲਈ ਖੋਲ੍ਹੇ ਜਾਣਗੇ। ਇਹ ਹੁਕਮ ਡਾਇਰੈਕਟਰ ਮੈਮੋਰੀਅਲ ਡਾ: ਐਨ ਕੇ ਪਾਠਕ ਨੇ ਸੋਮਵਾਰ ਨੂੰ ਜਾਰੀ ਕੀਤੇ ਹਨ। ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿੱਚ ਤਾਜ ਮਹਿਲ ਸਮੇਤ ਹੋਰ ਸਮਾਰਕ 249 ਦਿਨਾਂ ਲਈ ਬੰਦ ਰਹੇ। ਉਨ੍ਹਾਂ ਨੇ ਦੱਸਿਆ ਕਿ ਸੈਲਾਨੀ ਐਂਟਰੀ ਲਈ ਟਿਕਟ ਆਨਲਾਈਨ ਲੈ ਸਕਣਗੇ ਅਤੇ ਸਮਾਰਕਾਂ ‘ਤੇ ਟਿਕਟ ਨਹੀਂ ਮਿਲੇਗੀ।

ਦੱਸਣਯੋਗ ਹੈ ਕਿ ਭਾਰਤੀ ਪੁਰਾਤੱਤਵ ਸਰਵੇਖਣ ਵੱਲੋਂ 15 ਜੂਨ ਤੱਕ ਸੈਰ-ਸਪਾਟਾ ਵਾਲੀਆਂ ਥਾਵਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਹੋਇਆ ਸੀ ਅਤੇ ਹੁਣ ਇਸ ਨੂੰ ਅੱਗੇ ਵਧਾਉਣ ਦਾ ਕੋਈ ਹੁਕਮ ਨਹੀਂ ਆਇਆ ਹੈ ਇਸ ਲਈ 16 ਜੂਨ ਤੋਂ ਤਾਜ ਮਹਿਲ ਸਮੇਤ ਹੋਰ ਸਮਾਰਕ ਖੋਲ੍ਹ ਦਿੱਤੇ ਜਾਣਗੇ। ਇਸ ਤੋਂ ਇਲਾਵਾ ਲੋਕਾਂ ਨੂੰ ਕੁੱਝ ਕੋਰੋਨਾ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਜਾਰੀ ਹੋਏ ਹੁਕਮ ਵਿੱਚ ਇਹ ਵੀ ਦੱਸਿਆ ਗਿਆ ਹੈ ਇੱਕ ਵਾਰ ਵਿੱਚ ਸਿਰਫ 100 ਲੋਕਾਂ ਨੂੰ ਹੀ ਕੰਪਲੈਕਸ ਵਿੱਚ ਐਂਟਰੀ ਮਿਲੇਗੀ ਅਤੇ ਲੋਕ ਨੂੰ ਸਮਾਜਿਕ ਦੂਰੀ ਦੀ ਪਾਲਣ ਕਰਨੀ ਹੋਵੇਗੀ

Exit mobile version