Site icon SMZ NEWS

ਦੇਸ਼ ‘ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 4 ਲੱਖ ਤੋਂ ਪਾਰ, ਪਿਛਲੇ 24 ਘੰਟਿਆਂ ਦੌਰਾਨ ਦਰਜ ਹੋਏ 46,617 ਨਵੇਂ ਕੇਸ

ਦੇਸ਼ ਵਿੱਚ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਵਿੱਚ 46,617 ਨਵੇਂ ਕੇਸ ਸਾਹਮਣੇ ਆਏ ਹਨ ਅਤੇ 853 ਮੌਤਾਂ ਹੋਈਆਂ ਹਨ।

ਦੂਜੇ ਪਾਸੇ, ਜੇ ਅਸੀਂ ਹੁਣ ਤੱਕ ਕੋਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਦੀ ਗੱਲ ਕਰੀਏ ਤਾਂ ਇਹ 4,00312 ਹੋ ਗਈਆਂ ਹਨ। ਦੂਜੇ ਪਾਸੇ, ਜੇ ਅਸੀਂ ਪਿਛਲੇ 24 ਘੰਟਿਆਂ ਵਿੱਚ ਟੀਕਾਕਰਣ ਦੀ ਗੱਲ ਕਰੀਏ ਤਾਂ ਇਹ ਗਿਣਤੀ 4264123 ਹੈ ਜਦਕਿ ਕੁੱਲ ਟੀਕਾਕਰਣ 340076232 ਹੋ ਗਿਆ ਹੈ। ਬੀਤੇ ਦਿਨ 59 ਹਜ਼ਾਰ 384 ਲੋਕ ਕੋਰੋਨਾ ਨੂੰ ਮਾਤ ਦੇ ਠੀਕ ਵੀ ਹੋਏ ਹਨ।

ਭਾਰਤ ਵਿੱਚ ਕੋਰੋਨਾ ਦੀ ਮੌਜੂਦਾ ਸਥਿਤੀ ਕੁੱਝ ਇਸ ਪ੍ਰਕਾਰ ਹੈ – ਕੁੱਲ ਕੋਰੋਨਾ ਕੇਸ- ਤਿੰਨ ਕਰੋੜ 4 ਲੱਖ 58 ਹਜ਼ਾਰ 251, ਕੁੱਲ ਡਿਸਚਾਰਜ – ਦੋ ਕਰੋੜ 95 ਲੱਖ 48 ਹਜ਼ਾਰ 302, ਕੁੱਲ ਕਿਰਿਆਸ਼ੀਲ ਕੇਸ – 5 ਲੱਖ 9 ਹਜ਼ਾਰ 637, ਕੁੱਲ ਮੌਤਾਂ – 4 ਲੱਖ 312 ਅਤੇ ਕੁੱਲ ਟੀਕਾਕਰਣ- 34 ਕਰੋੜ 76 ਹਜ਼ਾਰ 232 ।

Exit mobile version