ਲੁਧਿਆਣਾ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਜਾਂ ਅਫਸਰ ਦੱਸ ਦੇ ਲੁੱਟਾਂ ਖੋਹਾਂ ਕਰਨ ਵਾਲਾ ਇੱਕ ਇਰਾਨੀ ਗੈਂਗ ਸਰਗਰਮ ਹੈ, ਜਿਸ ਸੰਬੰਧੀ ਲੁਧਿਆਣਾ ਪੁਲਿਸ ਨੇ ਆਮ ਲੋਕਾਂ ਨੂੰ ਸਾਵਧਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਪੁਲਿਸ ਦੀ ਵਰਦੀ ਵਿੱਚ ਨਹੀਂ ਹੁੰਦੇ, ਜਦਕਿ ਸਿਵਲ ਕੱਪੜਿਆਂ ਵਿੱਚ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਵੱਲੋਂ ਇੱਕ ਨੋਟਿਸ ਜਾਰੀ ਕਰਕੇ ਦੱਸਿਆ ਗਿਆ ਕਿ ਲੁਧਿਆਣਾ ਸ਼ਹਿਰ ਵਿੱਚ ਨੌਸ਼ਰਬਾਜ਼ਾਂ ਦਾ ਗੈਂਗ ਸਿਵਲ ਕੱਪੜਿਆਂ ਵਿੱਚ ਘੁੰਮ ਰਿਹਾ ਹੈ ਅਤੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਤੇ ਅਫਸਰ ਦੱਸਦੇ ਹਨ।
ਉਹ ਵਪਾਰੀ ਲੋਕਾਂ ਨੂੰ ਇਹ ਕਹਿ ਕੇ ਲੁੱਟਦੇ ਹਨ ਕਿ ਅੱਤਵਾਦੀ ਹਮਲੇ ਦੇ ਖਤਰੇ ਕਰਕੇ ਤਲਾਸ਼ੀ ਲਈ ਜਾ ਰਹੀ ਹੈ ਅਤੇ ਤਲਾਸ਼ੀ ਹੇ ਬਹਾਨੇ ਕੈਸ਼ ਅਤੇ ਜ਼ਰੂਰੀ ਸਾਮਾਨ ਲੁੱਟ ਲੈਂਦੇ ਹਨ। ਪੁਲਿਸ ਨੇ ਅਜਿਹੇ ਅਪਰਾਧੀ ਕਲੋਕਾਂ ਤੋਂ ਬਚਣ ਲਈ ਸਾਵਧਾਨ ਕਰਦਿਆਂ ਕਿਹਾ ਕਿ ਜੇਕਰ ਅਜਿਹੇ ਕੋਈ ਸਿਵਲ ਕੱਪੜਿਆਂ ਵਿੱਚ ਆਪਣੇ ਆਪ ਨੂੰ ਮੁਲਾਜ਼ਮ ਜਾਂ ਅਫਸਰ ਦੱਸ ਕੇ ਤਲਾਸ਼ੀ ਲੈਂਦਾ ਹੈ ਤਾਂ ਤੁਰੰਤ ਆਪਣੇ ਆਲੇ-ਦੁਆਲੇ ਦੇ ਦੁਕਾਨਦਾਰਾਂ ਦੀ ਮਦਦ ਲਓ।
ਲੁਧਿਆਣਾ ਪੁਲਿਸ ਵੱਲੋਂ ਅਜਿਹੇ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਪੁਲਿਸ ਨੇ ਹੇਠ ਲਿਖੇ ਨੰਬਰ ਜਾਰੀ ਕਰਕੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਵਿਅਕਤੀ ਦਾ ਪਤਾ ਲੱਗਣ ‘ਤੇ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾਵੇ।
Comment here