ਲੁਧਿਆਣਾ ਜ਼ਿਲ੍ਹੇ ਵਿੱਚ ਕੁਝ ਗਲਤ ਨੀਅਤ ਵਾਲੇ ਆਟੋ ਵਾਲਿਆਂ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਹੁਣ ਅਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲ ਕੀਤੀ ਗਈ ਹੈ।
ਪੁਲਿਸ ਪ੍ਰਸ਼ਾਸਨ ਵੱਲੋਂ ਸੇਫਆਟੋਪੀਬੀ ਨਾਂ ਦਾ ਇੱਕ ਐਪ ਜਾਰੀ ਕੀਕਾਤ ਗਿਆ ਹੈ, ਜਿਸ ਰਾਹੀਂ ਆਟੋ ਵਾਲਿਆਂ ਨੂੰ ਇੱਕ ਯੂਨੀਕ ਆਈਟੀ ਨੰਬਰ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪੁਲਿਸ ਆਟੋ ਅਤੇ ਇਸ ਦੇ ਚਾਲਕਾਂ ਸੰਬੰਧੀ ਜਾਣਕਾਰੀ ਕਿਤੇ ਵੀ ਹਾਸਲ ਕਰ ਸਕੇਗੀ। ਇਸ ਐਪ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਰ ਰਾਕੇਸ਼ ਅੱਗਰਵਾਲ ਨੇ ਅੱਜ ਜਾਰੀ ਕੀਤਾ।
ਪੁਲਿਸ ਪ੍ਰਸ਼ਾਸਨ ਵੱਲੋਂ ਵੱਲੋਂ ਛੇਤੀ ਸਾਰੇ ਆਟੋ ਚਾਲਕਾਂ ਨੂੰ ਛੇਤੀ ਤੋਂ ਛੇਤੀ ਆਪਣੇ ਸਾਰੇ ਦਸਤਾਵੇਜ਼ ਇਸ ਐਪ ‘ਤੇ ਅਪਲੋਡ ਕਰਨ ਲਈ ਕਿਹਾ ਗਿਆ ਹੈ। ਇਸ ਐਪ ਨਾਲ ਜਿਥੇ ਕੋਈ ਵੀ ਆਮ ਲੋਕ ਜਾਂ ਆਟੋ ਵਿੱਚ ਬੈਠਣ ਵਾਲੀ ਸਵਾਰੀ ਆਟੋ ਚਾਲਕ ਬਾਰੇ ਸਾਰੀ ਜਾਣਕਾਰੀ ਲੈ ਸਕੇਗੀ ਉਥੇ ਹੀ ਆਟੋ ਵਾਲਿਆਂ ਨੂੰ ਵੀ ਇਸ ਦਾ ਇੱਕ ਫਾਇਦਾ ਹੋਵੇਗਾ ਕਿ ਵਾਰ-ਵਾਰ ਆਪਣੇ ਕਾਗਜ਼ ਚੈੱਕ ਕਰਵਾਉਣ ਲਈ ਰੁਕਣਾ ਨਹੀਂ ਪਏਗਾ। ਉਨ੍ਹਾਂ ਦੀ ਯੂਆਈਡੀ ਨੰਬਰ ਤੋਂ ਇੱਕ ਕਲਿੱਕ ਦੇ ਜਰੀਏ ਹੀ ਸਾਰੀ ਜਾਣਕਾਰੀ ਪੁਲਿਸ ਨੂੰ ਮਿਲ ਜਾਵੇਗੀ।
ਇਸ ਐਪ ਤੋਂ ਯੂਆਈਡੀ ਨੰਬਰ ਹਾਸਲ ਕਰਨ ਦਾ ਚਾਹਵਾਨ ਆਟੋ ਚਾਲਕ ਨੂੰ ਆਪਣੇ ਨੇੜੇ ਦੇ ਸੇਵਾ ਕੇਂਦਰ ਵਿੱਚ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ, ਆਟੋ ਦੀ ਆਰਸੀ, ਪਰਮਿਟ ਤੇ ਪਤਾ ਦੇ ਸਾਰੇ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ, ਜਿਸ ਤੋਂ ਬਾਅਦ ਸੇਵਾ ਕੇਂਦਰ ਦੇ ਮੁਲਾਜ਼ਮ ਉਹ ਸਾਰੀ ਜਾਣਕਾਰੀ ਸੇਫ਼ਆਟੋਪੀਬੀ ਐਪ ’ਤੇ ਅਪਲੋਡ ਕਰ ਦੇਣਗੇ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਪੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਸ ਐਪ ਨਾਲ ਆਟੋ ਵਿੱਚ ਸਫਰ ਕਰਨ ਵਾਲੀਆਂ ਮਹਿਲਾ ਸਵਾਰੀਆਂ ਨੂੰ ਬਹੁਤ ਲਾਭ ਹੋਵੇਗਾ। ਜੇਕਰ ਕੋਈ ਵੀ ਸਵਾਰੀ ਐਪ ਵਿੱਚ ਆਟੋ ‘ਤੇ ਲੱਗੇ ਯੂਆਈਡੀ ਨੰਬਰ ਨੂੰ ਪਾਉਂਦੀ ਹੈ ਤਾਂ ਉਸੇ ਵੇਲੇ ਉਸ ਨੂੰ ਆਟੋ ਅਤੇ ਆਟੋ ਚਾਲਕ ਦੀ ਫੋਟੋ ਸਣੇ ਸਾਰੀ ਜਾਣਕਾਰੀ ਮਿਲ ਜਾਏਗੀ।
Comment here