ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ਵਰਕਰਾਂ ‘ਤੇ ਉਨ੍ਹਾਂ ਦੀ ਸਰਕਾਰੀ ਕਾਰ‘ ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਦਿੱਲੀ ਸਰਕਾਰ ਦੇ ਸਿੱਖਿਆ ਮੰਤਰੀ ਸਿਸੋਦੀਆ ਨੇ ਇੱਕ ਟਵੀਟ ਵਿੱਚ ਇਹ ਦੋਸ਼ ਲਾਇਆ ਹੈ।
ਉਨ੍ਹਾਂ ਨੇ ਟਵੀਟ ਵਿੱਚ ਲਿਖਿਆ, “ਅੱਜ, ਭਾਜਪਾ ਨੇਤਾਵਾਂ ਅਤੇ ਗੁੰਡਿਆਂ ਨੇ ਰੋਹਤਾਸ ਨਗਰ ਵਿੱਚ ਇੱਕ ਸਕੂਲ ਦੀ ਉਸਾਰੀ ਦਾ ਵਿਰੋਧ ਕਰਦਿਆਂ ਸਕੂਲ ਦੀ ਭੰਨ ਤੋੜ ਕੀਤੀ। ਮੇਰੀ ਸਰਕਾਰੀ ਗੱਡੀ ਭੰਨ ਦਿੱਤੀ, ਸਕੂਲ ਦਾ ਗੇਟ ਤੋੜਿਆ ਅਤੇ ਅੰਦਰ ਮੌਜੂਦ ਮਹਿਲਾ ਅਧਿਆਪਕਾਂ, ਇੰਜੀਨੀਅਰਾਂ ਅਤੇ ਵਰਕਰਾਂ ਨਾਲ ਦੁਰਵਿਵਹਾਰ ਕੀਤਾ। ਭਾਜਪਾਈਆਂ ਨੂੰ ਸਕੂਲ ਬਣਨ, ਪੜ੍ਹਨ ਲਿਖਣ ਤੋਂ ਇੰਨੀ ਖਿਝ ਕਿਉਂ ਹੈ ?”
ਦੱਸ ਦੇਈਏ ਕਿ ਪਿਛਲੇ ਕੁੱਝ ਸਮੇਂ ਤੋਂ ਭਾਜਪਾ ਅਤੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਰਮਿਆਨ ਰਾਜਨੀਤਿਕ ਦੋਸ਼ਾਂ ਦਾ ਦੌਰ ਜਾਰੀ ਹੈ। ਹਾਲ ਹੀ ਵਿੱਚ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਜਧਾਨੀ ਦਿੱਲੀ ਵਿੱਚ ਘੱਟ ਟੀਕਾਕਰਨ ਨੂੰ ਲੈ ਕੇ ਦਿੱਲੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸਦਾ ਜਵਾਬ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਦਿੱਤਾ ਸੀ।