ਪੂਰੀ ਦੁਨੀਆ ਦੇ ਵਿੱਚ ਫੁੱਟਬਾਲ ਦੇ ਕਰੋੜਾਂ ਪ੍ਰਸੰਸਕ ਹਨ। ਦੁਨੀਆ ਦੇ ਹਰ ਦੇਸ਼ ਵਿੱਚ ਫੁੱਟਬਾਲ ਨੂੰ ਪਿਆਰ ਕਰਨ ਵਾਲੇ ਲੋਕ ਮੌਜੂਦ ਹਨ। ਅੱਜ ਅਸੀਂ ਫੁੱਟਬਾਲ ਦੇ ਅਜਿਹੇ ਹੀ ਇੱਕ ਖਿਡਾਰੀ ਦੀ ਗੱਲ ਕਰਨ ਜਾਂ ਰਹੇ ਹਾਂ ਜੋ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿੱਚੋਂ ਇੱਕ ਹੈ।

ਦਰਅਸਲ ਅੱਜ ਸਟਾਰ ਫੁੱਟਬਾਲਰ ਲਿਓਨਲ ਮੇਸੀ ਦਾ ਜਨਮਦਿਨ ਹੈ। ਪੂਰੀ ਦੁਨੀਆ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਫੁੱਟਬਾਲ ਦਾ ਹਰ ਪ੍ਰਸੰਸਕ ਮੇਸੀ ਦੇ ਨਾਮ ਤੋਂ ਜਾਣੂ ਹੈ। ਮੇਸੀ ਦੇ ਕੋਲ ਲਾ ਲੀਗਾ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਹੈ। ਮੇਸੀ ਨੇ ਇਸ ਟੂਰਨਾਮੈਂਟ ਵਿੱਚ ਬਾਰਸੀਲੋਨਾ ਲਈ 520 ਮੈਚਾਂ ਵਿੱਚ 474 ਗੋਲ ਕੀਤੇ ਹਨ। ਇਸ ਤੋਂ ਇਲਾਵਾ, ਉਸ ਨੇ ਲਾ ਲੀਗਾ ਦੇ ਇਤਿਹਾਸ ਵਿੱਚ 36 ਵਾਰ ਸਭ ਤੋਂ ਵੱਧ ਹੈਟ੍ਰਿਕ ਬਣਾਈ ਹੈ।
ਅਰਜਨਟੀਨਾ ਦਾ ਸਟਾਰ ਫੁੱਟਬਾਲਰ ਲਿਓਨਲ ਮੇਸੀ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਿਹਾ ਹੈ। ਸਪੇਨ ਦੀ ਫੁੱਟਬਾਲ ਲੀਗ ‘ਲਾ ਲੀਗਾ’ ਵਿੱਚ ਬਾਰਸੀਲੋਨਾ ਦੇ ਕਪਤਾਨ ਮੇਸੀ ਨੂੰ ਦੁਨੀਆਂ ਦੇ ਸਭ ਤੋਂ ਮਹਾਨ ਫੁੱਟਬਾਲਰਾਂ ਵਿੱਚ ਗਿਣਿਆ ਜਾਂਦਾ ਹੈ। ਉਸ ਨੇ ਮਹਿਜ਼ 22 ਸਾਲ ਦੀ ਉਮਰ ਵਿੱਚ Ballon d’Or ਟਰਾਫੀ ਜਿੱਤਣ ਦਾ ਕਾਰਨਾਮਾ ਹਾਸਿਲ ਕੀਤਾ ਸੀ। ਇਸ ਤੋਂ ਇਲਾਵਾ, ਮੇਸੀ ਵਿਸ਼ਵ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਖਿਡਾਰੀਆਂ ਵਿੱਚੋ ਵੀ ਇੱਕ ਹੈ। ਸਾਲ 2021 ਲਈ ਫੋਰਬਸ ਦੁਆਰਾ ਜਾਰੀ ਕੀਤੀ ਗਈ ਅਮੀਰ ਖਿਡਾਰੀਆਂ ਦੀ ਸੂਚੀ ਵਿੱਚ ਮੇਸੀ ਦੂਜੇ ਨੰਬਰ ‘ਤੇ ਹੈ। ਇਸ ਸਾਲ ਉਸਦੀ ਕੁੱਲ ਕਮਾਈ ਕਰੀਬ 9 ਅਰਬ 65 ਕਰੋੜ ($ 130 ਮਿਲੀਅਨ) ਸੀ। ਇਸ ਸੂਚੀ ਵਿੱਚ ਆਇਰਲੈਂਡ ਦਾ ਮਹਾਨ ਮਿਕਸਡ ਮਾਰਸ਼ਲ ਆਰਟ ਲੜਾਕੂ ਕਨੋਰ ਮੈਕਗ੍ਰੇਗਰ ਪਹਿਲੇ ਸਥਾਨ ‘ਤੇ ਹੈ, ਜਦਕਿ ਪੁਰਤਗਾਲ ਦਾ ਮਹਾਨ ਫੁੱਟਬਾਲਰ ਰੋਨਾਲਡੋ ਇਸ ਸੂਚੀ ਵਿੱਚ ਤੀਜੇ ਸਥਾਨ’ ਤੇ ਹੈ।
Comment here