ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਆਖਰੀ ਅਤੇ ਫੈਸਲੇ ਦਾ ਦਿਨ ਹੈ। ਸਾਉਥੈਮਪਟਨ ਵਿੱਚ ਆਯੋਜਿਤ ਇਸ ਸ਼ਾਨਦਾਰ ਮੈਚ ਵਿੱਚ ਰਿਜ਼ਰਵ ਡੇਅ ਦੀ ਵਰਤੋਂ ਕੀਤੀ ਜਾ ਰਹੀ ਹੈ।
ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ। ਭਾਰਤ ਨੇ ਪਹਿਲੀ ਪਾਰੀ ਵਿਚ 217 ਦੌੜਾਂ ਬਣਾਈਆਂ ਸਨ। ਦੂਜੇ ਪਾਸੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ 249 ਦੌੜਾਂ ‘ਤੇ ਸਿਮਟ ਗਈ ਸੀ। ਭਾਰਤ ਨੇ ਦੂਜੀ ਪਾਰੀ ‘ਚ 2 ਵਿਕਟਾਂ ‘ਤੇ 68 ਦੌੜਾਂ ਬਣਾਈਆਂ ਹਨ। WTCਦੇ ਫਾਈਨਲ ਦੇ ਆਖ਼ਰੀ ਦਿਨ ਖੇਡ ਦੀ ਸ਼ੁਰੂਆਤ ਹੋ ਗਈ ਹੈ। ਨਿਊਜ਼ੀਲੈਂਡ ਲਈ ਟਿਮ ਸਾਊਦੀ ਨੇ ਦਿਨ ਦਾ ਪਹਿਲਾ ਓਵਰ ਕੀਤਾ ਹੈ। ਸਾਊਦੀ ਇਸ ਓਵਰ ਵਿੱਚ ਕੁੱਲ 4 ਦੌੜਾਂ ਬਣੀਆਂ ਹਨ। ਇਸ ਵਿੱਚੋਂ ਤਿੰਨ ਦੌੜਾਂ ਕੋਹਲੀ ਅਤੇ ਇੱਕ ਪੁਜਾਰਾ ਨੇ ਬਣਾਈ ਹੈ। ਕੋਹਲੀ 11 ਅਤੇ ਪੁਜਾਰਾ 13 ‘ਤੇ ਖੇਡ ਰਹੇ ਹਨ।
ਪੰਜਵੇਂ ਦਿਨ ਦਾ ਖੇਡ ਖਤਮ ਹੋਣ ਤੱਕ ਟੀਮ ਇੰਡੀਆ ਨੇ 2 ਵਿਕਟਾਂ ਦੇ ਨੁਕਸਾਨ ‘ਤੇ 64 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ ਅਤੇ ਚੇਤੇਸ਼ਵਰ ਪੁਜਾਰਾ ਅਜੇਤੂ ਪਰਤ ਗਏ ਸਨ। ਟੀਮ ਇੰਡੀਆ ਨਿਊਜ਼ੀਲੈਂਡ ਤੋਂ 32 ਦੌੜਾਂ ਅੱਗੇ ਹੈ। ਕੀਵੀ ਟੀਮ ਨੂੰ ਦੋਵੇਂ ਸਫਲਤਾਵਾਂ ਤੇਜ਼ ਗੇਂਦਬਾਜ਼ ਟਿਮ ਸਾਊਦੀ ਨੇ ਦਵਾਈਆਂ ਹਨ।
Comment here