CoronavirusIndian PoliticsNationNewsWorld

WTC ਫਾਈਨਲ : ਸਾਉਥੈਮਪਟਨ ‘ਚ ਮੌਸਮ ਨੇ ਫਿਰ ਦਿੱਤਾ ਝੱਟਕਾ, ਪੰਜਵੇਂ ਦਿਨ ਵੀ ਮੈਚ ਸ਼ੁਰੂ ਹੋਣ ‘ਚ ਹੋਈ ਦੇਰੀ

ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ਦਾ ਅੱਜ ਪੰਜਵਾਂ ਦਿਨ ਹੈ। ਇਸ ਇਤਿਹਾਸਿਕ ਮੈਚ ਵਿੱਚ ਹੁਣ ਤੱਕ ਮੀਂਹ ਦਾ ਦਬਦਬਾ ਰਿਹਾ ਹੈ। ਚਾਰ ਦਿਨਾਂ ਦੀ ਖੇਡ ਵਿੱਚ ਸਿਰਫ 141.1 ਓਵਰ ਹੀ ਸੁੱਟੇ ਗਏ ਹਨ।

ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ। ਪਹਿਲੀ ਪਾਰੀ ਵਿੱਚ, ਭਾਰਤੀ ਟੀਮ ਨੇ 217 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ ਕੀਵੀ ਟੀਮ ਨੇ 2 ਵਿਕਟਾਂ ਦੇ ਨੁਕਸਾਨ ‘ਤੇ 101 ਦੌੜਾਂ ਬਣਾਈਆਂ ਹਨ। ਪਰ ਸਾਉਥੈਮਪਟਨ ਵਿੱਚ ਮੌਸਮ ਨੇ ਨੂੰ ਇੱਕ ਵਾਰ ਫਿਰ ਝੱਟਕਾ ਦਿੱਤਾ ਹੈ। ਅੱਜ ਫਿਰ ਇੱਥੇ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ। ਪੰਜਵੇਂ ਦਿਨ ਦਾ ਖੇਡ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਮੀਂਹ ਪੈਣਾ ਸ਼ੁਰੂ ਹੋ ਗਿਆ। ਜਿਸ ਕਾਰਨ ਮੈਚ ਦੇਰ ਨਾਲ ਸ਼ੁਰੂ ਹੋਵੇਗਾ।

ਫਿਲਹਾਲ ਸਾਉਥੈਮਪਟਨ ਵਿੱਚ ਮੀਂਹ ਰੁਕ ਗਿਆ ਹੈ। ਹਾਲਾਂਕਿ ਮੈਦਾਨ ‘ਤੇ ਕਵਰਸ ਅਜੇ ਵੀ ਮੌਜੂਦ ਹਨ। ਇਹ ਉਮੀਦ ਕੀਤੀ ਜਾਂ ਰਹੀ ਹੈ ਕਿ ਪੰਜਵੇਂ ਦਿਨ ਦਾ ਖੇਡ ਕੁੱਝ ਸਮੇਂ ਵਿੱਚ ਸ਼ੁਰੂ ਹੋ ਸਕਦਾ ਹੈ।

Comment here

Verified by MonsterInsights